ਨਨਕਾਣਾ ਸਾਹਿਬ- (ਗੁਰੂ ਜੋਗਾ ਸਿੰਘ) ਪਿਸ਼ਾਵਰ ‘ਚ ਫ਼ੌਜੀ ਸਕੂਲ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰਾ ਪਾਕਸਿਤਾਨ ਸੋਗ ‘ਚ ਡੁੱਬਆਿ ਹੋਇਆ ਹੈ ਅਤੇ ਸਾਰੇ ਸ਼ਹਿਰਾਂ ‘ਚ ਸੱਨਾਟਾ ਪਸਰਆਿ ਹੋਇਆ ਹੈ ਤੇ ਲੋਕਾਂ ਦੀਆਂ ਅੱਖਾਂ ‘ਚੋਂ ਦਰਦ ਵਹ ਰਿਹਾ ਹੈ। ਇਸ ਦੁੱਖ ਦੀ ਘੜੀ ਵਿੱਚ ਸਿੱਖ ਸੰਗਤ ਨਨਕਾਣਾ ਸਾਹਿਬ ਨੇ ਹਮਲੇ ਦੀ ਨਿੰਦਾ ਕੀਤੀ। ਇਸ ਮੌਕੇ ਹਰ ਅੱਖ ‘ਚ ਹੰਝੂ ਸੀ। ਸੰਗਤ ਵੱਲੋਂ ਮੋਮਬੱਤੀ ਮਾਰਚ ਵੀ ਕੱਢਿਆ ਗਿਆ। ਸਿੱਖ ਸੰਗਤਾਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ। ਸਿੱਖ ਸਕੂਲ ਸਿਸਟਮ (ਨਨਕਾਣਾ ਸਾਹਿਬ) ਦੇ ਬੱਚਿਆਂ ਨੇ ਵੀ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਬੇਨਤੀ ਚੌਪਈ ਸਾਹਿਬ ਦਾ ਪਾਠ ਅਰਦਾਸ ਕੀਤੀ।
ਇਸ ਮੌਕੇ ‘ਤੇ ਬੋਲਦਿਆਂ ਇੰਟਰ ਰਲੀਜੀਅਸ ਪੀਸ ਕੌਂਸਲ (IRPC) ਦੇ ਵਾਈਸ ਚੈਅਰਮੈਨ ਸ੍ਰ. ਜਨਮ ਸਿੰਘ ਨੇ ਵੀ ਅਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕੀਤੇ ਤੇ ਕਿਹਾ ਨੇ ਕਿਹਾ ਕਈ ਵਾਰ ਅਜਿਹਾ ਕੁਝ ਵਾਪਰਦਾ ਹੈ, ਜੋ ਬਹੁਤ ਭਿਆਨਕ ਵੀ ਹੁੰਦਾ ਹੈ, ਦਰਦਨਾਕ ਵੀ ਹੁੰਦਾ ਹੈ ਅਤੇ ਅਸਹ ਵੀ ਹੁੰਦਾ ਹੈ। ਸਕੂਲ ‘ਚ ਪੜ੍ਹਦੇ ਬੱਚਆਿਂ ਨੂੰ ਉਨ੍ਹਾਂ ਦੀਆਂ ਜਮਾਤਾਂ ‘ਚ ਜਾ ਕੇ ਗੋਲੀਆਂ ਨਾਲ ਭੁੰਨ ਦੇਣਾ ਬੇਹੱਦ ਘਨੌਣਾ ਕਾਰਾ ਹੈ। ਬੱਚਿਆਂ ਦੇ ਮਾਂ-ਬਾਪ ਅਤੇ ਪਰਿਵਾਰਾਂ ਨਾਲ ਜੋ ਬੀਤ ਰਹੀ ਹੈ, ਉਸ ਦਾ ਅੰਦਾਜ਼ਾ ਸਹਜੇ ਹੀ ਕੀਤਾ ਜਾ ਸਕਦਾ ਹੈ।

ਕਲਮ, ਕਿਤਾਬ, ਬਸਤੇ ਖੂਨ ‘ਚ ਲੱਥਪੱਥ ਨੇ,
ਨੰਨੇ-ਮੁੰਨੇ ਬੱਚੇ ਖੂਨ ‘ਚ ਲੱਥਪੱਥ ਨੇ।

ਮਾਵਾਂ ਨੇ ਜੋ ਲੰਚ ਵਿੱਚ ਦੇ ਕੇ ਭੇਜੇ ਸੀ,
ਉਹ ਸਬਜ਼ੀ ਤੇ ਪਰੋਠੇ ਖੂਨ ‘ਚ ਲੱਥਪੱਥ ਨੇ।

ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਹੁਣ ਕੀ ਪਤਾ,
ਉਹਨਾਂ ਦੇ ਖੇਡ-ਖਡੋਣੇ ਖੂਨ ‘ਚ ਲੱਥਪੱਥ ਨੇ।

ਛੋਟੀਆਂ-੨ ਗੱਲਾਂ ‘ਤੇ ਲੜ ਪੈਣ ਵਾਲਿਆ ਦੇ,
ਨੰਨੇ-ਮੁੰਨੇ ਝਗੜੇ ਖੂਨ ‘ਚ ਲੱਥਪੱਥ ਨੇ।

ਉਹਨਾਂ ਮਾਂ-ਬਾਪ ਦੀਆਂ ਅੱਖਾਂ ਦਾ ਹੁਣ ਕੀ ਹੋਵੇਗਾ,
ਜਿਹਨਾਂ ਦੇ ਸਾਰੇ ਸੁਪਨੇ ਖੂਨ ‘ਚ ਲੱਥਪੱਥ ਨੇ।

ਅੱਜ ਫਲਕ ਨੂੰ ਦੇਖ ਕੇ ਮੈਨੂੰ ਲੱਗਦਾ ਹੈ,
ਸੂਰਜ, ਚੰਦ, ਸਿਤਾਰੇ ਖੂਨ ‘ਚ ਲੱਥਪੱਥ ਨੇ।

ਗਿਆਨੀ ਜੀ ਨੇ ਕਿਹਾ ਕਿ ਇਵੇਂ ਲੱਗਦਾ ਹੈ ਜਿਵੇਂ ਉਹ ਬੱਚੇ ਕਿਹ ਰਹੇ ਹੋਣ-
“ਮਾਂ ! ਅੱਜ ਸ਼ਾਇਦ ਥੋੜੀ ਦੇਰ ਹੋ ਜਾਵੇ, ਸਕੂਲ ‘ਚੋਂ ਆਉਣ ਵਿੱਚ…
ਤੁਸੀਂ ਗੁੱਸੇ ਨਾ ਹੋਣਾ।

ਮਾਂ ! ਸ਼ਾਇਦ ਕਦੀ ਵੀ ਘਰ ਨਾ ਆਵਾਂ ਤੁਸੀਂ ਗੁੱਸੇ ਨਾ ਹੋਣਾ।
(IRPC) ਦੇ ਜਰਨਲ ਸਕੱਤਰ ਡਾ. ਅਮਿਜ਼ਦ ਚਿਸ਼ਤੀ ਨੇ ਵੀ ਪੁਰਜ਼ੋਰ ਲਫ਼ਜ਼ਾਂ ਨਾਲ ਇਸ ਘਟਨਾ ਦੀ ਨਿਖੇਧੀ ਕੀਤੀ। ਸਿੱਖਾਂ ਦੇ ਨਾਲ-2 ਹਿੰਦੂ, ਮੁਸਲਮਾਨ ਅਤੇ ਮਸੀਹ ਭਾਈਚਾਰੇ ਨੇ ਵੀ ਕਾਫੀ ਗਿਣਤੀ ’ਚ ਰੋਸ ਮੁਜਾਹਰੇ ’ਚ ਹਿੱਸਾ ਲਿਆ ਤੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਾਕਿਸਤਾਨ ਦੀ ਸਿੱਖ ਸੰਗਤ ਨੇ ਮੁਸਲਿਮ ਭਾਈਚਾਰੇ ਨੂੰ ਭਰੋਸਾ ਦਿਵਾਇਆ ਹੈ ਕਿ ਪੂਰੀ ਦੁਨੀਆਂ ਵਿੱਚ ਵੱਸਦੀ ਸਿੱਖ ਕੌਮ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਦੁਖ ਵਿੱਚ ਸ਼ਾ