‘ਬਰਨਾਲਾ ਦੀ ਧਰਤੀ ਤੇ ਗੂੰਜੇ ਖਾਲਿਸਤਾਨ ਜਿੰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ <br />ਸਿੱਖ ਜੱਥੇਬੰਦੀਆਂ ਵੱਲੋਂ ਡੀ ਸੀ ਬਰਨਾਲਾ ਨੂੰ ਦਿੱਤਾ ਮੰਗ ਪੱਤਰ <br />ਵੱਡੀ ਗਿਣਤੀ ਵਿੱਚ ਪੁੱਜ਼ੀਆਂ ਸਿੱਖ ਸੰਗਤਾਂ <br />ਭਦੌੜ/ਸ਼ਹਿਣਾ 7 ਜਨਵਰੀ (ਸਾਹਿਬ ਸੰਧੂ) ਅੱਜ਼ ਪੰਜਾਬ ਭਰ ਦੀਆਂ ਸਿੱਖ ਸੰਗਤਾਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਕਰਦਿਆਂ ਵੱਖ ਵੱਖ ਜਿਲਿ•ਆਂ ਅੰਦਰ ਡੀ ਸੀ ਦਫ਼ਤਰ ਪੁੱਜ਼ ਸਬੰਧਿਤ ਡੀ ਸੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਪੱਤਰ ਦਿੱਤਾ ਗਿਆ। ਇਸ ਤਰਾਂ ਹੀ ਬਰਨਾਲਾ ਦੇ ਡੀ ਸੀ ਦਫ਼ਤਰ ਵੀ ਵੱਡੀ ਗਿਣਤੀ ਵਿੱਚ ਰੁੜੇਕੇ, ਤਪਾ, ਭਦੌੜ, ਬਰਨਾਲਾ, ਧਨੌਲਾ, ਤਪਾ, ਮਹਿਲ ਕਲਾਂ, ਅਸਪਾਲ ਕਲਾਂ, ਅਸਪਾਲ ਖੁਰਦ, ਮੌੜ ਨਾਭਾ, ਸ਼ਹਿਣਾ, ਪੱਖੋ ਕੈਂਚੀਆਂ, ਤਾਜੋ ਕੇ, ਭੈਣੀ ਜੱਸਾ, ਕਾਲੇਕੇ, ਮਹਿਤਾ ਹੰਡਿਆਇਆ ਆਦਿ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਡੀ ਸੀ ਬਰਨਾਲਾ ਨੂੰ ਮੰਗ ਪੱਤਰ ਦੇਣ ਪੁੱਜ਼ੀਆਂ। ਸੰਗਤਾਂ ਵੱਖੋ ਵੱਖੀ ਰੋਸ ਮਾਰਚ ਕਾਫਲਾ ਬਣਾ ਹੱਥਾਂ ਵਿੱਚ ਕਾਲੀਆਂ ਝੰਡੀਆਂ ਤੇ ਪੱਗਾਂ ਤੇ ਕਾਲੀਆਂ ਪੱਟੀਆਂ ਬੰਨ ਬਰਨਾਲਾ ਡੀ ਸੀ ਦਫ਼ਤਰ ਪੁੱਜ਼ੀਆਂ। ਇਸ ਪ੍ਰੋਗਰਾਮ ਦੀ ਅਗਵਾਈ ਸ੍ਰੋਮਣੀ ਅਕਾਲੀ ਦਲ (ਅ) ਜਿਲ•ਾ ਪ੍ਰਧਾਨ ਰਣਜੀਤ ਸਿੰਘ ਸੰਘੇੜਾ ਨੇ ਕੀਤੀ। ਰਣਜੀਤ ਸਿੰਘ ਸੰਘੇੜਾ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਲ•ਾ ਪ੍ਰਧਾਨ ਭਾਈ ਓਕਾਂਰ ਸਿੰਘ ਬਰਾੜ ਦੇ ਸੰਬੋਧਨ ਦੌਰਾਨ ਪੂਰਾ ਦਫ਼ਤਰ ਖਾਲਿਸਤਾਨ ਜਿੰਦਾਬਾਦ, ਪੰਜਾਬ ਸਰਕਾਰ, ਕੇਂਦਰ ਸਰਕਾਰ ਮੁਰਦਾਬਾਦ ਨਾਹਰਿਆਂ ਨਾਲ ਗੂੰਜ਼ਣ ਲੱਗ ਪਿਆ। ਡੀ ਸੀ ਬਰਨਾਲਾ ਨੇ ਆਪਣੇ ਦਫ਼ਤਰ ਤੋਂ ਬਾਹਰ ਆ ਸਿੱਖ ਸੰਗਤਾਂ ਤੋਂ ਉਹਨਾਂ ਦਾ ਮੰਗ ਪੱਤਰ ਲਿਆ ਤੇ ਮੰਗ ਪੱਤਰ ਦੇਣ ਬਆਦ ਇਸ ਮਾਰਚ ਦੀ ਸਮਾਪਤੀ ਕਰ ਦਿੱਤੀ ਗਈ ਤੇ ਸਮਾਪਤੀ ਤੱਕ ਸਿੱਖ ਨੋਜਵਾਨਾਂ ਵੱਲੋਂ ਲਗਾਤਾਰ ਬਿਨਾਂ ਰੁੱਕੇ ਖਾਲਿਸਤਾਨ ਦੇ ਨਾਹਰੇ ਲਗਾਏ ਗਏ ਅਤੇ 8 ਤੋਂ 9 ਜਨਵਰੀ ਤੱਕ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਪੰਜਾਬ ਆਉਣ ਤੇ ਪੂਰਨ ਸਹਿਯੋਗ ਦੇਣ ਦੀ ਗੱਲ ਆਖੀ। ਇਸ ਮੌਕੇ ਐਡਵੋਕੇਟ ਨਰੇਸ਼ ਕੁਮਾਰੀ ਬਾਵਾ, ਗੁਰਚਰਨ ਸਿੰਘ, ਜਗਸੀਰ ਮੌੜ, ਜਰਨੈਲ ਭਦੌੜ, ਲਖਵੀਰ ਚੀਮਾਂ, ਅਵਤਾਰ ਚੀਮਾਂ, ਕੁਲਦੀਪ ਉਗੋਕੇ, ਮਿੰਟੂ ਪੱਖੋਕੇ, ਜਸਪਾਲ ਸਿੰਘ ਭੱਟੀ ਆਦਿ ਹਾਜ਼ਰ ਸਨ।’