Surprise Me!

ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ

2019-09-02 6 Dailymotion

<br /><br />ਜਿੱਥੇ ਕਿ ਹਲਕਾ ਖੇਮਕਰਨ ਬਾਰਡਰ ਬੈਲਟ ਏਰੀਆ ਹੋਣ ਕਰਕੇ ਨਸ਼ਿਆਂ ਦਾ ਗੜ੍ਹ ਮੰਨਿਆ ਜਾ ਰਿਹਾ ਹੈ ਉੱਥੇ ਹੀ ਇਸ ਹਲਕੇ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ ਪਰੰਤੂ ਪ੍ਰਸ਼ਾਸਨ ਵੱਲੋਂ ਆਪਣੀ ਵਾਹ ਵਾਹ ਖੱਟਣ ਲਈ ਪਿੰਡਾਂ ਵਿੱਚ ਲੋਕਾਂ ਨਾਲ ਪਬਲਿਕ ਮੀਟਿੰਗਾਂ ਕਰਕੇ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ ਜਦੋਂ ਕਿ ਕਿਸੇ ਮਾਂ ਦਾ ਲਾਲ ਨਸ਼ਿਆਂ ਦੇ ਦੈਂਤ ਦੀ ਬੁੱਕਲ ਵਿੱਚ ਸੌਂ ਜਾਂਦਾ ਹੈ ਤਾਂ ਪੁਲਿਸ ਵੱਲੋਂ ਇਸ ਤੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਅਤੇ ਖਾਨਾ ਪੂਰਤੀ ਲਈ 174 ਦੀ ਕਾਰਵਾਈ ਕਰਕੇ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਇਆ ਜਾਂਦਾ ਹੈ ਇਸ ਤਰ੍ਹਾਂ ਦਾ ਹੀ ਇਕ ਅਜਿਹਾ ਮਾਮਲਾ ਪਿੰਡ ਮਾੜੀ ਮੇਘਾ ਵਿਖੇ ਵੇਖਣ ਵਿੱਚ ਆਇਆ ਜਿੱਥੇ ਇੱਕ 19 ਸਾਲਾ ਨੌਜਵਾਨ ਸਰੂਪ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਉਦੋਕੇ ਦੀ ਨਸ਼ੇ ਦਾ ਟੀਕਾ ਲਾਉਣ ਨਾਲ਼ ਮੌਤ ਹੋ ਗਈ ਉਧਰ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸਰੂਪ ਸਿੰਘ ਘਰੋਂ ਮੇਲਾ ਦੇਖਣ ਗਿਆ ਸੀ ਪ੍ਰੰਤੂ ਘਰ ਵਾਪਸ ਨਹੀਂ ਪਰਤਿਆ ਅਤੇ ਅੱਜ ਸਵੇਰ ਤੜਕਸਾਰ ਹੀ ਪਤਾ ਲੱਗਿਆ ਕਿ ਨੌਜਵਾਨ ਸਰੂਪ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਹੈ ਉਧਰ ਦੂਜੇ ਪਾਸੇ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ ਅਤੇ ਘਰ ਵਾਲਿਆਂ ਦੇ ਬਿਆਨ ਦਰਜ ਕਰ 174 ਦੀ ਕਾਰਵਾਈ ਕਰ ਦਿੱਤੀ ਹੈ

Buy Now on CodeCanyon