Surprise Me!

ਗਉੜੀ ਗੁਆਰੇਰੀ ਮਹਲਾ ੫ ॥ Ham Dhanvant Bhaagath Sach Naai // Gurpreet Singh Ji shri Anandpur Sahib Wale

2021-08-04 3 Dailymotion

ਗਉੜੀ ਗੁਆਰੇਰੀ ਮਹਲਾ ੫ ॥
ਹਮ ਧਨਵੰਤ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥
ਰਹਾਉ ॥ ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥੧॥ ਰਤਨ ਲਾਲ ਜਾ ਕਾ
ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥੨॥ ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ
ਵਧਦੋ ਜਾਈ ॥੩॥ ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥ ਸੁ ਏਤੁ ਖਜਾਨੈ ਲਇਆ ਰਲਾਇ
॥੪॥੩੧॥੧੦੦॥ {ਪੰਨਾ ੧੮੬}

ਪਦ ਅਰਥ :ਧਨਵੰਤਧਨ ਵਾਲੇ, ਧਨਾਢ । ਭਾਗਠਭਾਗਾਂ ਵਾਲੇ । ਨਾਇਨਾਮ ਦੀ ਰਾਹੀਂ । ਸਚ
ਨਾਇਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ । ਗਾਵਹਅਸੀ ਗਾਂਦੇ ਹਾਂ ।
ਸਹਜਿਆਤਮਕ ਅਡੋਲਤਾ ਵਿਚ । ਸੁਭਾਇਸ੍ਰੇਸ਼ਟ ਪ੍ਰੇਮ ਵਿਚ ।੧।ਰਹਾਉ।

ਖੋਲਿਖੋਲ੍ਹ ਕੇ । ਤਾਤਦੋਂ । ਮਨਿਮਨ ਵਿਚ । ਨਿਧਾਨਾਖ਼ਜ਼ਾਨਾ ।੧।

ਜਾ ਕਾਜਿਨ੍ਹਾਂ ਦਾ । ਅਖੂਟਨਾਹ ਮੁੱਕਣ ਵਾਲੇ ।੨।

ਰਲਿ ਮਿਲਿਇਕੱਠੇ ਹੋ ਕੇ ।੩।

ਮਸਤਕਿਮੱਥੇ ਉਤੇ । ਏਤੁਇਸ ਵਿਚ । ਏਤੁ ਖਜਾਨੈਇਸ ਖ਼ਜ਼ਾਨੇ ਵਿਚ ।੪।

ਅਰਥ :(ਜਿਉਂ ਜਿਉਂ) ਅਸੀ ਪਰਮਾਤਮਾ ਦੇ ਗੁਣ (ਮਿਲ ਕੇ) ਗਾਂਦੇ ਹਾਂ, ਸਦਾ-ਥਿਰ ਪ੍ਰਭੂ ਦੇ ਨਾਮ ਦੀ
ਬਰਕਤਿ ਨਾਲ ਅਸੀ (ਪਰਮਾਤਮਾ ਦੇ ਨਾਮ-ਧਨ ਦੇ) ਧਨੀ ਬਣਦੇ ਜਾ ਰਹੇ ਹਾਂ, ਭਾਗਾਂ ਵਾਲੇ ਬਣਦੇ ਜਾ ਰਹੇ
ਹਾਂ, ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਾਂ, ਪ੍ਰੇਮ ਵਿਚ ਮਗਨ ਰਹਿੰਦੇ ਹਾਂ ।੧।ਰਹਾਉ।

ਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ, ਤਦੋਂ ਮੇਰੇ
ਮਨ ਵਿਚ ਆਤਮਕ ਆਨੰਦ ਦਾ ਭੰਡਾਰ ਭਰਿਆ ਗਿਆ ।੧।

{ਨੋਟ :ਪਾਠਕ ਧਿਆਨ ਨਾਲ ਪੜ੍ਹਨਖੋਲ੍ਹ ਕੇ ਵੇਖਿਆ, ਨਾ ਕਿ ਇਕੱਠਾ ਕੀਤਾ । ਗੁਰੂ ਅਰਜਨ
ਸਾਹਿਬ ਨੇ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਆਪ ਇਕੱਠੀ ਨਹੀਂ ਕੀਤੀ, ਇਹਨਾਂ ਸਾਰੀ ਦੀ ਸਾਰੀ ਇਕੱਠੀ
ਹੋਈ ਹੋਈ ਗੁਰੂ ਰਾਮਦਾਸ ਜੀ ਤੋਂ ਮਿਲ ਗਈ} ।

ਇਸ ਖ਼ਜ਼ਾਨੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਅਮੋਲਕ ਰਤਨਾਂ ਲਾਲਾਂ ਦੇ ਭੰਡਾਰੇ ਭਰੇ ਹੋਏ (ਮੈਂ
ਵੇਖੇ), ਜੇਹੜੇ ਕਦੇ ਮੁੱਕ ਨਹੀਂ ਸਕਦੇ, ਜੇਹੜੇ, ਤੋਲੇ ਨਹੀਂ ਜਾ ਸਕਦੇ ।੨।

ਹੇ ਭਾਈ! ਜੇਹੜੇ ਮਨੁੱਖ (ਸਤਸੰਗ ਵਿਚ) ਇਕੱਠੇ ਹੋ ਕੇ ਇਹਨਾਂ ਭੰਡਾਰਿਆਂ ਆਪ ਵਰਤਦੇ ਹਨ ਤੇ ਹੋਰਨਾਂ
ਭੀ ਵੰਡਦੇ ਹਨ, ਉਹਨਾਂ ਦੇ ਪਾਸ ਇਸ ਖ਼ਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ ਹੋਰ ਵਧਦਾ ਹੈ ।੩।

(ਪਰ) ਹੇ ਨਾਨਕ! ਆਖਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਲੇਖ ਲਿਖਿਆ ਹੁੰਦਾ ਹੈ,
ਉਹੀ ਇਸ (ਸਿਫ਼ਤਿ-ਸਾਲਾਹ ਦੇ) ਖ਼ਜ਼ਾਨੇ ਵਿਚ ਸਾਂਝੀਵਾਲ ਬਣਾਇਆ ਜਾਂਦਾ ਹੈ (ਭਾਵ, ਉਹੀ ਸਾਧ ਸੰਗਤਿ
ਵਿਚ ਆ ਕੇ ਸਿਫ਼ਤਿ-ਸਾਲਾਹ ਦੀ ਬਾਣੀ ਦਾ ਆਨੰਦ ਮਾਣਦਾ ਹੈ) ।੪।੩੧।੧੦੦।
For More Upadate Plz Subscribe Our Channel & Press The Bell Icon - ***
#WhiteCityRecords #TheNikkuwalProductionHouse

(All Copyright Reserved White City Records )
Address..
vill-Nikkuwal, p,o-jhinjri Teh-Anandpur Sahib distt-Rupnagar
Pincode-140116 Punjab, India

Licensed to White City Records ( on behalf of
YouTube by White City Records ) Publishing

Buy Now on CodeCanyon