22,735 ਪੁਲਿਸ ਮੁਲਾਜ਼ਮ, 7 ਐਸਐਸਪੀ, 40 ਐਸਪੀ, ਦਰਜਨਾਂ ਪੀਸੀਐਸ, ਆਈਸੀਐਸ, ਸੈਂਕੜੇ ਸੂਹੀਏ ਸੁਰੱਖਿਆ ‘ਤੇ ਲਾ ਕੇ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਮੋਦੀ ਦੀ ਫ਼ਿਰੋਜ਼ਪੁਰ ਰੈਲੀ ‘ਚ ਇਕੱਠ 2500 ਤੋਂ ਨਹੀਂ ਵਧਿਆ। 75,000 ਕੁਰਸੀ ਲਾ ਕੇ, 2 ਲੱਖ ਲੋਕ ਆਉਣ ਦੀ ਆਸ ਰੱਖੀ ਗਈ ਸੀ। <br />ਏਨੀ ਸ਼ਰਮਨਾਕ ਹਾਲਤ ਤੋਂ ਬਚਣ ਲਈ ਇੱਕ ਹੀ ਰਾਹ ਬਚਦਾ ਸੀ, ਉਹ ਸੀ ਸੁਰੱਖਿਆ ਨੂੰ ਖਤਰਾ। ਬਾਈਕਾਟ ਕਰਨ ਵਾਲੇ ਤੇ ਵਿਰੋਧ ਕਰਨ ਵਾਲੇ, ਦੋਵੇਂ ਤਰਾਂ ਦੇ ਲੋਕ ਵਧਾਈ ਦੇ ਹੱਕਦਾਰ ਹਨ। ਜਿਨ੍ਹਾਂ ਨੂੰ ਲਗਦਾ ਕਿ ਇਸ ਵਿਰੋਧ ਕਾਰਨ ਮੋਦੀ ਨੇ ਹੁਣ ਪੰਜਾਬ ਨੂੰ ਦੇਣਾ ਕੁਝ ਨਹੀਂ, ਉਨ੍ਹਾਂ ਦੀ ਸੋਚ ‘ਤੇ ਤਰਸ ਹੀ ਕੀਤਾ ਜਾ ਸਕਦਾ। ਮੰਗਤਿਆਂ ਨੂੰ ਭੀਖ ਮਿਲਦੀ ਹੁੰਦੀ ਤੇ ਅੜਨ ਵਾਲਿਆਂ ਨੂੰ ਹੱਕ। <br />ਖ਼ੈਰ! ਆਓ ਲਾਲ ਕੁਰਸੀਆਂ ਨਾਲ ਭਰੀ ਇਸ ਰੈਲੀ ‘ਚ ਕੈਪਟਨ ਅਮਰਿੰਦਰ ਸਿੰਘ ਦਾ ਭਾਸ਼ਣ ਸੁਣੀਏ।