ਮਹਿੰਗਾਈ ਦਾ ਮਾਰ ਲਗਾਤਾਰ ਬਰਕਰਾ ਹੈ। ਅੱਜ 16 ਦਿਨਾਂ ਵਿਚ 14 ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਪੈਟਰੋਲ ਪੰਪਾਂ 'ਤੇ ਆਏ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਮਦਨ ਲਗਾਤਾਰ ਘੱਟ ਰਹੀ ਹੈ ਤੇ ਮਹਿੰਗਾਈ ਲਗਾਤਾਰ ਵਧ ਰਹੀ ਹੈ। 14ਵੀਂ ਵਾਰ ਪੈਟਰੋਲ ਦੇ ਭਾਅ ਵਧਣ ਨਾਲ ਹੁਣ ਪੈਟਰੋਲ ਦੀ ਕੀਮਤ 105 ਤੋਂ ਪਾਰ ਹੋ ਗਈ ਹੈ।