Surprise Me!

ਕੈਨੇਡਾ 'ਚ ਟਰੱਕ ਹਾਦਸੇ 'ਚ ਤਰਨ ਤਾਰਨ ਦੇ ਨੌਜਵਾਨ ਦੀ ਮੌਤ

2022-07-29 0 Dailymotion

ਤਰਨ ਤਾਰਨ ਦੇ ਰਹਿਣ ਵਾਲੇ ਰਿਸ਼ਭ ਦੇ ਮਾਪਿਆਂ ਦੇ ਉਸ ਵੇਲੇ ਪੈਰਾਂ ਥੱਲੋਂ ਜਮੀਨ ਨਿੱਕਲ ਗਈ ਜਦੋ ਉਹਨਾਂ ਦੇ ਪੁੱਤ ਰਿਸ਼ਭ ਦੇ ਦੋਸਤਾਂ ਨੇ ਅੱਧੀ ਰਾਤ ਨੂੰ ਫੋਨ ਕਰਕੇ ਉਹਨਾਂ ਦੇ ਬੇਟੇ ਦੀ ਮੌਤ ਦੀ ਖ਼ਬਰ ਦਿੱਤੀ I 26 ਸਾਲਾ ਰਿਸ਼ਬ ਕਰੀਬ 5-6 ਸਾਲ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ, ਅਤੇ ਟਰੱਕ ਚਲਾਉਂਦਾ ਸੀ I ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਟਰੱਕ 'ਤੇ ਮੋਨਟਰਿਅਲ ਜਾ ਰਿਹਾ ਸੀ I ਅਚਾਨਕ ਉਸ ਦੇ ਟਰੱਕ 'ਚ ਕੋਈ ਪੱਥਰ ਲੱਗਾ ਤੇ ਟਰੱਕ ਨੂੰ ਅੱਗ ਲੱਗ ਗਈ I ਅੱਗ ਜਿਆਦਾ ਹੋਣ ਕਰਕੇ ਰਿਸ਼ਭ ਨੂੰ ਬਚਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਵਿਚ ਹੀ ਸੜ ਕੇ ਸਵਾਹ ਹੋ ਗਿਆ I

Buy Now on CodeCanyon