ਕਾਮਨ ਵੈਲਥ ਗੇਮਜ਼ 'ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦਿਆਂ ਵੇਟਲਿਫਟਿੰਗ ਦੇ ਆਖਰੀ ਚਰਨ 'ਚ ਖੰਨਾ ਦੇ ਗੁਰਦੀਪ ਸਿੰਘ ਨੇ 109 ਕਿੱਲੋ ਗ੍ਰਾਮ ਕੈਟਾਗਿਰੀ 'ਚ ਸਨੈਚ 'ਚ 168 ਕਿੱਲੋ ਗ੍ਰਾਮ ਅਤੇ ਕਲੀਨ ਐਂਡ ਜਰਕ 'ਚ 223 ਕਿੱਲੋ ਗ੍ਰਾਮ ਵਜ਼ਨ ਚੁੱਕ ਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਹੈ I ਗੁਰਦੀਪ ਸਿੰਘ ਦੀ ਸ਼ਾਨਦਾਰ ਜਿੱਤ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਗੁਰਦੀਪ ਸਿੰਘ ਨੂੰ ਵਧਾਈ ਦਿੱਤੀ ਹੈ I
