ਦੀਪ ਸਿੱਧੂ ਤੇ ਇਮਾਨ ਸਿੰਘ ਮਾਨ ‘ਚ ਕੋਈ ਬਰਾਬਰੀ ਨਹੀਂ। ਪਰ ਜਿਸ ਤਰਾਂ ਦਾ ਪ੍ਰੋਪੇਗੰਡਾ ਚਕਰਵਿਊ ਦੀਪ ਸਿੱਧੂ ਖਿਲਾਫ ਰਚਿਆ ਗਿਆ ਸੀ। ਕੁੱਝ ਉਸੇ ਤਰ੍ਰਾਂ ਦਾ ਪ੍ਰੋਪੇਗੰਡਾ ਇਮਾਨ ਸਿੰਘ ਮਾਨ ਦੇ ਖਿਲਾਫ ਰਚਿਆ ਜਾ ਰਿਹਾ।
ਜੋ ਜਦੋਂ ਦੀਪ ਸਿੱਧੂ ਖਿਲਾਫ ਪ੍ਰੋਪੇਗੰਡਾ ਰਚਿਆ ਗਿਆ । ਉਸ ਪ੍ਰੋਪੇਗੰਡੇ ਦਾ ਜਲੂਸ ਸਿੱਧੂ ਮੂਸੇਵਾਲੇ ਨੇ ਦੇ ਐਸ ਵਾਈ ਐਲ ਗੀਤ ਦੇ ਅੰਤ ਵਿੱਚ ਗਵਰਨਰ ਸਤਪਾਲ ਮਲਿਕ ਦਾ ਬਿਆਨ ਚਲਾ ਕੇ ਕੱਢਤਾ।
ਅਫਸੋਸ ਦੀ ਗੱਲ ਹੈ ਕਿ ਨਾ ਹੁਣ ਸਾਡੇ ਕੋਲ ਦੀਪ ਸਿੱਧੂ ਹੈ ਅਤੇ ਨਾ ਹੀ ਸਿੱਧੂ ਮੂਸੇਵਾਲਾ।
ਦੀਪ ਸਿੱਧੂ ਨੇ ਇਕ ਵਾਰ ਕਿਹਾ ਸੀ ਕਿ ਜੋ ਝੂਠਾ ਪ੍ਰੋਪੇਗੰਡਾ ਚਲਦਾ ਰਹਿੰਦਾ ਹੈ । ਉਸ ਦਾ ਅਸਰ ਦਿਮਾਗ ‘ਤੇ ਹੁੰਦਾ ਹੈ ਅਤੇ ਇਕ ਪ੍ਰੈਸ਼ਰ ਬਣਿਆ ਰਹਿੰਦਾ ਹੈ।
ਜਿਵੇਂ ਦੀਪ ਸਿੱਧੂ ਮਗਰ ਚੈਨਲ ਤੇ ਅਖਬਾਰ ਤੇ ਵਿਦਵਾਨ ਪੈ ਗਏ ਸਨ। ਕੁੱਝ ਉਸੇ ਤਰਾਂ ਦੀ ਸਥਿਤੀ ਇਮਾਨ ਸਿੰਘ ਮਾਨ ਦੀ ਹੋ ਗਈ ਹੈ। ਇਮਾਨ ਸਿੰਘ ਮਾਨ ਦੇ ਖਿਲਾਫ ਰਾਈ ਨੂੰ ਪਹਾੜ ਬਣਾ ਕੇ ਪੇਸ਼ ਕੀਤਾ ਜਾਂਦਾ। ਝੂਠੀਆਂ ਖਬਰਾਂ ਦੇ ਅਧਾਰ ‘ਤੇ ਧਾਰਨਾਵਾਂ ਘੜੀਆਂ ਜਾਂਦੀਆਂ। ਇਕੋ ਝੂਠ ਵਾਰ ਵਾਰ ਬੋਲਿਆ ਜਾਂਦਾ ਕਿ ਸੱਚ ਲੱਗਣ ਲੱਗ ਪਵੇ।
ਦੀਪ ਸਿੱਧੂ ਨੇ ਕਿਸਾਨ ਯੂਨੀਅਨਾਂ ਦੇ ਨਾਮ ‘ਤੇ ਚਲਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਸੀ। ਇਮਾਨ ਸਿੰਘ ਹੋਰੀਂ ਭਗਤ ਸਿੰਘ ਦੇ ਨਾਮ ‘ਤੇ ਚਲਦੀਆਂ ਦੁਕਾਨਾਂ ਨੂੰ ਚਨੌਤੀ ਦੇ ਰਹੇ ਹਨ। ਇਸ ਕਰਕੇ ਵਿਰੋਧ ਤਾਂ ਹੋਵੇਗਾ ਹੀ।
ਪਰ ਇਹ ਤੁਸੀੰ ਦੇਖਣਾ ਕਿ ਕੀ ਤੁਸੀਂ ਇਕ ਵਾਰ ਫੇਰ ਉਨਾਂ ਲੋਕਾਂ ਦੀਆਂ ਗੱਲਾਂ ‘ਚ ਆਉਣਾ ਜੋ ਦੀਪ ਸਿੱਧੂ ਬਾਰੇ ਇਹ ਕੁੱਝ ਬੋਲ ਰਹੇ ਸਨ ? ਜਾਂ ਆਪਣੀ ਰਾਏ ਤੱਥਾਂ ਦੀ ਸਹਾਇਤਾ ਨਾਲ ਬਣਾਉਣੀ ਆ।
#ਮਹਿਕਮਾ_ਪੰਜਾਬੀ