ਅਨਾਜ਼ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਵੱਡਾ ਖੁਲਾਸਾ ਹੋਇਐ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜੇਲ੍ਹ ਭੇਜਣ ਤੋਂ ਬਾਅਦ, ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਦੇ ਖਾਸ ਰਹੇ ਮਨਪ੍ਰੀਤ ਸਿੰਘ ਈਸੇਵਾਲ ਤੋਂ ਵਿਜ਼ੀਲੈਂਸ ਦੀ ਪੁੱਛਗਿੱਛ ਦੌਰਾਨ ਸਨਸਨੀਖੇਜ਼ ਖੁਲਾਸੇ ਹੋਏ ਨੇ । ਵਿਜ਼ੀਲੈਂਸ ਨੂੰ ਮਨਪ੍ਰੀਤ ਦੀਆਂ 100 ਤੋਂ ਵੱਧ ਰਜਿਸਟਰੀਆਂ ਅਤੇ ਬਿਆਨ ਪ੍ਰਾਪਤ ਹੋਏ ਹਨ। ਇਸ ਕਾਰਨ ਹੁਣ ਕਈ ਵੱਡੇ ਆਗੂਆਂ ਦੇ ਚੇਹਰੇ ਬੇਨਕਾਬ ਹੋਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਨੇ ।ਈਸੇਵਾਲ ਤੋਂ ਪ੍ਰਾਪਤ ਰਜਿਸਟਰੀਆਂ ਦੀ ਕੀਮਤ 500 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਏ । ਵਿਜ਼ੀਲੈਂਸ ਟੀਮ ਨੇ ਇਨ੍ਹਾਂ ਰਜਿਸਟਰੀਆਂ ਦੇ ਰਿਕਾਰਡ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਜੋ ਰਜਿਸਟਰੀਆਂ ਦੇ ਦਸਤਾਵੇਜ਼ ਮਿਲੇ ਹਨ, ਉਹ ਸਾਰੇ ਪਾਸ਼ ਏਰੀਏ ਦੇ ਨੇ ਜੋ ਕਿ ਸਭ ਤੋਂ ਮਹਿੰਗੇ ਹਨ।ਮਨਪ੍ਰੀਤ ਕੋਲੋਂ ਲੁਧਿਆਣਾ ਦੀ ਸਭ ਤੋਂ ਮਹਿੰਗੀ ਸਾਊਥ ਸਿਟੀ ਰੋਡ ‘ਤੇ ਇਕ ਵੱਡੀ ਕਾਲੋਨੀ ਦੇ ਦਸਤਾਵੇਜ਼ ਵੀ ਮਿਲੇ ਨੇ , ਜਿਨ੍ਹਾਂ ਦੀ ਵਿਜੀਲੈਂਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਏ । ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਈਸੇਵਾਲ ਨੇ ਜੋ ਜਾਇਦਾਦਾਂ ਖਰੀਦੀਆਂ ਨੇ, ਉਨ੍ਹਾਂ ਵਿੱਚ ਸ਼ਹਿਰ ਦੇ ਵੱਡੇ ਕਲੋਨਾਈਜ਼ਰ ਵੀ ਸ਼ਾਮਲ ਹਨ। ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਵਿਜੀਲੈਂਸ ਨੇ 8ਵੇਂ ਦਿਨ ਮੁੱਲਾਂਪੁਰ ਤੋਂ ਜਾਂਚ ਸ਼ੁਰੂ ਕੀਤੀ ਸੀ। ਵਿਜ਼ੀਲੈਂਸ ਇਹ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ ਕਿ ਮਨਪ੍ਰੀਤ ਨੇ ਪਿਛਲੇ ਦੋ ਸਾਲਾਂ ਵਿੱਚ ਇੰਨੀਆਂ ਜਾਇਦਾਦਾਂ ਕਿਵੇਂ ਬਣਾਈਆਂ। #BharatBhushanAshu #SandeepSandhu #tenderscam