Surprise Me!

ਲੋਕਾਂ ਦਾ BJP ਖਿਲਾਫ਼ ਨਾਅਰਾ "1 ਕਚੌੜੀ 2 ਸਮੋਸਾ" ਭਾਜਪਾ ਤੇਰਾ ਜ਼ੀਰੋ ਭਰੋਸਾ : Raghav Chadda | OneIndia Punjabi

2022-09-25 0 Dailymotion

ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਗੁਜਰਾਤ ਚੋਣਾਂ ਦਾ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰਾਘਵ ਚੱਢਾ ਹੁਣ ਗੁਜਰਾਤ 'ਚ ਵੀ 'ਆਪ' ਲਈ ਚੋਣ ਰਣਨੀਤੀ ਬਣਾਉਂਦੇ ਨਜ਼ਰ ਆਉਣਗੇ। ਅੱਜ ਰਾਘਵ ਚੱਢਾ ਪਹਿਲੀ ਵਾਰ ਗੁਜਰਾਤ ਪਹੁੰਚੇ। ਇਸ ਦੌਰਾਨ ਰਾਘਵ ਨੇ ਕਿਹਾ ਕਿ ਗੁਜਰਾਤ ਦੇ ਲੋਕ ਭਾਜਪਾ ਦੇ 27 ਸਾਲਾਂ ਦੇ ਸ਼ਾਸਨ ਤੋਂ ਅੱਕ ਚੁੱਕੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਹਰ ਗੁਜਰਾਤੀ ਦੇ ਮਨ ਵਿੱਚ ਸਿਰਫ਼ ਤਿੰਨ ਗੱਲਾਂ ਹਨ। ਪਹਿਲੀ ਤਬਦੀਲੀ, ਦੂਜੀ ਤਬਦੀਲੀ ਅਤੇ ਤੀਜੀ ਤਬਦੀਲੀ।" ਉਨ੍ਹਾਂ ਕਿਹਾ ਕਿ ਲੋਕ 'ਆਪ' ਦੇ ਸ਼ਾਸਨ ਮਾਡਲ ਨੂੰ ਅਜ਼ਮਾਉਣਾ ਚਾਹੁੰਦੇ ਹਨ ਅਤੇ ਇਮਾਨਦਾਰ ਅਤੇ ਲੋਕ ਪੱਖੀ ਸਰਕਾਰ ਚਾਹੁੰਦੇ ਹਨ। #RaghavChadha #GujuratElection #AAP

Buy Now on CodeCanyon