IELTS ਕਰਦੀ 18 ਸਾਲਾ ਲੜਕੀ ਨੇ ਮਾਪਿਆਂ ਤੋਂ ਪ੍ਰੇਸ਼ਾਨ ਹੋ ਕੇ ਨਹਿਰ ‘ਚ ਮਾਰੀ ਛਾਲ<br /><br />ਫਰੀਦਕੋਟ ‘ਚ 18 ਸਾਲਾ ਵਿਦਿਆਰਥਣ ਨੇ ਨਹਿਰ ‘ਚ ਛਾਲ ਮਾਰ ਦਿੱਤੀ।ਦੱਸ ਦੇਈਏ ਕਿ ਕੁੜੀ ਨੇ ਛਾਲ ਮਾਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਵੀਡੀਓ ਪਾਈ। ਵੀਡੀਓ ‘ਚ ਲੜਕੀ ਨੇ ਮਰਨ ਦਾ ਕਾਰਨ ਦੱਸਿਆ।<br /><br />ਕੁੜੀ ਵੀਡੀਓ ‘ਚ ਕਹਿ ਰਹੀ ਹੈ ਕਿ ਉਹ ਆਪਣੇ ਮਾਪਿਆਂ ਨੂੰ ਕਹਿ ਰਹੀ ਹੈ ਉਹ ਬਹੁਤ ਹੀ ਨੈਰੋ ਮਾਈਂਡਿਡ ਹਨ ਤੇ ਉਹ ਉਨ੍ਹਾਂ ਨਾਲ ਨਹੀਂ ਰਹਿ ਸਕਦੀ।ਉਸ ਦੇ ਮਾਪਿਆਂ ਨੂੰ ਉਸਦੀ ਕੋਈ ਪ੍ਰਵਾਹ ਨਹੀਂ, ਉਨ੍ਹਾਂ ਨੂੰ ਨਾਂ ਬਸ ਮੇਰੀ ਵੱਡੀ ਭੈਣ ਚਾਹੀਦੀ, ਮੇਰਾ ਨਾਲ ਕੋਈ ਮਤਲਬ ਨਹੀਂ, ਇਹ ਲੜਕੀ ਦਾ ਕਹਿਣਾ ਹੈ।