Surprise Me!

ਇਹ ਕੀ? ਹੋਸ਼ ਉਡਾਉਣ ਵਾਲਾ ਮਾਮਲਾ ਆਇਆ ਸਾਹਮਣੇ! ਜੇਲ੍ਹ 'ਚ ਬੰਦ ਕਾਂਗਰਸੀ ਆਗੂ ਨੇ ਜੇਲ੍ਹ ਪ੍ਰਸ਼ਾਸਨ ਨੂੰ ਬਣਾਇਆ ਬੇਵਕੂਫ |

2023-12-12 0 Dailymotion

ਕਈ ਸੰਗੀਨ ਮਾਮਲਿਆਂ ’ਚ ਜੇਲ੍ਹ ’ਚ ਬੰਦ ਯੂਥ ਕਾਂਗਰਸੀ ਨੇਤਾ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੇ ਇਕ ਵੱਡਾ ਕਾਰਨਾਮਾ ਕਰ ਦਿੱਤਾ। ਬੀਮਾਰੀ ਦਾ ਬਹਾਨਾ ਬਣਾ ਕੇ ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਬੇਵਕੂਫ ਬਣਾ ਦਿੱਤਾ। ਜੇਲ੍ਹ ਪ੍ਰਸ਼ਾਸਨ ਉਸ ਦੇ ਝਾਂਸੇ ’ਚ ਆ ਗਿਆ। ਉਨ੍ਹਾਂ ਨੇ ਪੀ. ਜੀ. ਆਈ. ਤੋਂ ਚੈੱਕਅਪ ਕਰਵਾਉਣ ਲਈ ਲੱਕੀ ਸੰਧੂ ਨੂੰ ਜ਼ਿਲ੍ਹਾ ਪੁਲਸ ਹਵਾਲੇ ਕਰ ਦਿੱਤਾ ਪਰ ਪੁਲਸ ਦੇ ਨਾਲ ਮਿਲੀਭੁਗਤ ਕਰ ਕੇ ਲੱਕੀ ਸੰਧੂ ਰਾਏਕੋਟ ਦੇ ਇਕ ਵਿਆਹ ਸਮਾਗਮ ’ਚ ਪੁੱਜ ਗਿਆ, ਜਿੱਥੇ ਉਸ ਨੇ ਨਾ ਸਿਰਫ ਵਿਆਹ ਅਟੈਂਡ ਕੀਤਾ, ਸਗੋਂ ਜੰਮ ਕੇ ਭੰਗੜਾ ਵੀ ਪਾਇਆ।

what is this A sensational case came out! The jailed Congress leader made the jail administration a fool.

#LuckySandhu #InstagramInfluencerJasneet #PunjabCongress

Buy Now on CodeCanyon