Surprise Me!

ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ

2025-01-06 0 Dailymotion

<p>ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਿਲ੍ਹੇ ਭਰ ਦੇ ਵਿੱਚ ਬਿਨ੍ਹਾਂ ਰਿਫਲੈਕਟਰ ਵਾਹਨਾਂ 'ਤੇ ਰਿਫਲੈਕਟਰ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ 'ਤੇ ਬਿਆਸ ਦਰਿਆ ਕੋਲ ਹਾਈਟੈੱਕ ਨਾਕੇ 'ਤੇ ਸਾਂਝ ਕੇਂਦਰ ਦੀ ਟੀਮ ਵਲੋਂ ਨੈਸ਼ਨਲ ਹਾਈਵੇਅ 'ਤੇ ਬਿਨ੍ਹਾਂ ਰਿਫਲੈਕਟਰ ਦੌੜ ਰਹੇ ਵਾਹਨਾਂ ਨੂੰ ਰੋਕ ਕੇ ਰਿਫਲੈਕਟਰ ਲਗਾਏ ਗਏ। ਇਸ ਦੌਰਾਨ ਗੱਲਬਾਤ ਕਰਦੇ ਹੋਏ ਸਾਂਝ ਕੇਂਦਰ ਬਿਆਸ ਦੇ ਇੰਚਾਰਜ ਏ ਐਸ ਆਈ ਬਲਵੰਤ ਸਿੰਘ ਨੇ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹੇ ਭਰ ਦੇ ਵਿੱਚ ਇਸ ਭਾਰੀ ਧੁੰਦ ਦੌਰਾਨ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਕਰੀਬ 60 ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ ਹਨ। ਇਸ ਦੇ ਨਾਲ ਹੀ ਵਾਹਨ ਚਾਲਕਾਂ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਧੁੰਦ ਦੌਰਾਨ ਹੌਲੀ ਰਫਤਾਰ ਵਿੱਚ ਵਾਹਨ ਚਲਾਓ, ਬਿਨ੍ਹਾਂ ਰਿਫਲੈਕਟਰ ਵਾਹਨ ਨਾ ਚਲਾਓ, ਰਾਤ ਸਮੇਂ ਸਫ਼ਰ ਕਰਦੇ ਹੋਏ ਡਿੱਪਰ ਦਾ ਪ੍ਰਯੋਗ ਕਰਨ ਸਮੇਤ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਕਿਹਾ ਗਿਆ ਹੈ। ਉਨ੍ਹਾਂ ਕਿ ਆਉਣੇ ਵਾਲੇ ਦਿਨ੍ਹਾਂ ਵਿੱਚ ਇਹ ਮੁਹਿੰਮ ਜਿਲ੍ਹੇ ਭਰ ਵਿੱਚ ਜਾਰੀ ਰਹੇਗੀ ਅਤੇ ਇਸ ਦੌਰਾਨ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਜਾਗਰੂਕ ਵੀ ਕੀਤਾ ਜਾਵੇਗਾ।</p>

Buy Now on CodeCanyon