Intro:ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅੰਮ੍ਰਿਤਸਰ ਦੇ ਪਿੰਡ ਬਲ ਸਚੰਦਰ ਦੀ ਪੰਚਾਇਤ ਨੇ ਕੀਤਾ ਵਿਸ਼ੇਸ਼ ਉਪਰਾਲਾ

ਪਿੰਡ ਦੇ ਵਿੱਚ ਇੱਕ ਵਿਸ਼ਾਲ ਜਿਮ ਕੀਤਾ ਗਿਆ ਤਿਆਰ

ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਲਗਵਾਏ ਗਏ ਨੇ।

ਨਸ਼ਾ ਵੇਚਣ ਵਾਲਿਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਪਿੰਡ ਦੀ ਪੰਚਾਇਤ ਦੇ ਵੱਲੋਂ ਕੀਤੀ ਜਾਵੇਗੀ ਨਸ਼ਾ ਵੇਚਣ ਵਾਲੇ ਦੀ ਕੋਈ ਵੀ ਪਿੰਡ ਵੱਲੋਂ ਜਮਾਨਤ ਨਹੀਂ ਕਰਵਾਈ ਜਾਵੇਗੀ ਇਹ ਖਾਸ ਉਪਰਾਲਾ ਪਿੰਡ ਦੇ ਸਰਪੰਚ ਦੇ ਵੱਲੋਂ ਕੀਤਾ ਗਿਆ

ਸ਼ਹਿਰ ਚ ਮੌਜੂਦ ਮਲਟੀ ਨੈਸ਼ਨਲ ਕੰਪਨੀਆਂ ਦੇ ਜਿੰਮਾਂ ਨੂੰ ਮਾਤ ਪਾਉਂਦਾ ਫਿਟਨੈਸ ਪੁਆਇੰਟ ਆਧੁਨਿਕ ਤਕਨੀਕ ਦੀਆਂ ਮਸ਼ੀਨਾਂ ਨਾਲ ਕੀਤਾ ਗਿਆ ਲੈਸ

ਪਿੰਡ ਦੇ ਸਾਰੇ ਨੌਜਵਾਨ ਫਰੀ ਲਾ ਸਕਣਗੇ ਜਿਮ

ਪਿੰਡ ਦੀਆਂ ਮਹਿਲਾਵਾਂ ਲਈ ਵੀ ਰੱਖਿਆ ਗਿਆ ਵੱਖਰਾ ਟਾਈਮ

ਦੋ ਮਾਹਿਰ ਕੋਚ ਕੀਤੇ ਗਏ ਭਰਤੀ Body:ਪਰ ਪਿਛਲੇ ਅੱਠ ਸਾਲਾਂ ਚ ਲਾਪਰਵਾਹੀ ਦੇ ਚਲਦਿਆਂ ਜਿਮ ਰਿਹਾ ਸੀ ਬੰਦ

ਪਿੰਡ ਦੇ ਨੌਜਵਾਨ ਸਰਪੰਚ ਜੁਗਰਾਜ ਸਿੰਘ ਵੱਲੋਂ ਕੀਤਾ ਗਿਆ ਵਿਸ਼ੇਸ਼ ਉਪਰਾਲਾ

5 ਲੱਖ ਰੁਪਏ ਦੀ ਲਾਗਤ ਨਾਲ ਟਰੇਡ ਮਿਲ, ਸਾਈਕਲ, ਵੇਟ ਮਸ਼ੀਨਾਂ ਅਤੇ ਡੰਬਲ ਆਦਿ ਮਸ਼ੀਨਾਂ ਲਿਆਂਦੀਆਂ ਗਈਆਂ

ਸਮੂਹ ਪਿੰਡ ਵਾਸੀਆਂ ਵਿੱਚ ਪਾਈ ਜਾ ਰਹੀ ਖੁਸ਼ੀ

ਅੰਮ੍ਰਿਤਸਰ ਦੇ ਪਿੰਡ ਬਲ ਸਚੰਦਰ ਦੀ ਪੰਚਾਇਤ ਵੱਲੋਂ ਕੀਤਾ ਗਿਆ ਵਿਸ਼ੇਸ਼ ਉਪਰਾਲਾ ਲਗਾਤਰ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਰੋਕਣ ਨੂੰ ਲੈ ਕੇ ਪਿੰਡ ਵਾਸੀਆਂ ਤੇ ਨਵੇਂ ਬਣੇ ਸਰਪੰਚ ਵੱਲੋਂ ਇਹ ਕੀਤਾ ਗਿਆ ਹੈ ਖਾਸ ਉਪਰਾਲਾ ਇਸ ਮੌਕੇ ਪਿੰਡ ਦੇ ਸਰਪੰਚ ਜੁਗਰਾਜ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਵਿੱਚ ਇੱਕ ਵਿਸ਼ਾਲ ਜਿਮ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਨੌਜਵਾਨ ਫਰੀ ਐਕਸਰਸਾਈਜ਼ ਕਰ ਸਕਦੇ ਹਨ। ਉੱਥੇ ਹੀ ਉਹਨਾਂ ਕਿਹਾ ਕਿ ਮਹਿਲਾਵਾਂ ਦੇ ਲਈ ਵੀ ਇਸ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ ਤੇConclusion:ਇਸਦਾ ਕੋਈ ਵੀ ਪੈਸਾ ਨਹੀਂ ਹੋਏਗਾ ਇਸ ਲਈ ਅਸੀਂ ਖਾਸ ਦੋ ਕੋਚ ਵੀ ਰੱਖੇ ਹਨ। ਜੋ ਨੌਜਵਾਨਾਂ ਨੂੰ ਟ੍ਰੇਨਿੰਗ ਦੇਣਗੇ ਉਹਨਾਂ ਕਿਹਾ ਕਿ ਨਸ਼ੇ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ ਤੇ ਅਸੀਂ ਆਪਣੇ ਪਿੰਡ ਵਿੱਚ ਨਸ਼ਾ ਖਤਮ ਕਰਨ ਨੂੰ ਲੈ ਕੇ ਜਗ੍ਹਾ ਜਗ੍ਹਾ ਸੀਸੀ ਟੀਵੀ ਕੈਮਰੇ ਵੀ ਲਗਾਏ ਹਨ। ਤਾਂ ਜੋ ਨਸ਼ੇ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਪਿੰਡ ਦੀ ਪੰਚਾਇਤ ਦੇ ਵੱਲੋਂ ਕੀਤੀ ਜਾਵੇਗੀ ਨਸ਼ਾ ਵੇਚਣ ਵਾਲੇ ਦੀ ਕੋਈ ਵੀ ਪਿੰਡ ਵੱਲੋਂ ਜਮਾਨਤ ਨਹੀਂ ਕਰਵਾਈ ਜਾਵੇਗੀ ਉਨ੍ਹਾਂ ਕਿਹਾ ਕਿ ਸ਼ਹਿਰ ਚ ਮੌਜੂਦ ਮਲਟੀ ਨੈਸ਼ਨਲ ਕੰਪਨੀਆਂ ਦੇ ਜਿੰਮਾਂ ਨੂੰ ਮਾਤ ਪਾਉਂਦਾ ਫਿਟਨੈਸ ਪੁਆਇੰਟ ਆਧੁਨਿਕ ਤਕਨੀਕ ਦੀਆਂ ਮਸ਼ੀਨਾਂ ਨਾਲ ਲੈਸ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਪਿਛਲੇ ਅੱਠ ਸਾਲ ਤੋਂ ਇਹ ਲਾਪਰਵਾਹੀਆਂ ਦੇ ਚਲਦੇ ਜਿਵੇਂ ਬੰਦ ਪਿਆ ਸੀ ਜਿਸ ਨੂੰ ਹੁਣ ਦੁਬਾਰਾ ਸ਼ੁਰੂ ਕਰਵਾ ਕੇ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਜਾਂ ਨੌਜਵਾਨ ਆਪਣੀ ਸਿਹਤ ਦਾ ਧਿਆਨ ਰੱਖ ਸਕਣ ।

ਬਾਈਟ:--- ਨੌਜਵਾਨ ਸਰਪੰਚ ਜੁਗਰਾਜ ਸਿੰਘ