Surprise Me!

'ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਸੀ ਰਾਜੇਵਾਲ ਨੇ' ਸਿਆਪਾ ਪਾ'ਤਾ,ਹਰਜੀਤ ਗਰੇਵਾਲ ਦੀਆਂ ਖਰੀਆਂ-ਖਰੀਆਂ

2025-03-06 0 Dailymotion

ਕਿਸਾਨਾਂ ਬਾਰੇ ਗੱਲਬਾਤ ਕਰਦਿਆਂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਪਾਸੇ ਤਾਂ ਕਿਸਾਨਾਂ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਭੜਕਾਉਣ ਲੱਗੀ ਹੋਈ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਲੀਡਰਾਂ ਦੀ ਆਪਸ ਵਿੱਚ ਨਾ ਬਣਨ ਕਰਕੇ ਕੋਈ ਢੁਕਮਾ ਹੱਲ ਨਹੀਂ ਨਿਕਲ ਰਿਹਾ। ਅਕਾਲੀ ਦਲ ਬਾਦਲ ਬਾਰੇ ਗੱਲਬਾਤ ਕਰਦਿਆਂ ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਦਾ ਸਮਝੌਤਾ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਵਿੱਚ ਕਿੱਥੇ ਹੈ ਅਕਾਲੀ ਦਲ ਜੇ ਅਕਾਲੀ ਦਲ ਲੱਭ ਜਾਵੇ ਤਾਂ ਸਾਨੂੰ ਦੱਸ ਦਿਓ।ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਬੇਸ਼ੱਕ 84 ਦੰਗਿਆਂ ਦੇ ਕਾਤਲਾਂ ਨੂੰ ਸਜ਼ਾਵਾਂ ਮਿਲਣ ਨਾਲ ਸਿੱਖਾਂ ਨੂੰ ਰਾਹਤ ਨਹੀਂ ਮਿਲੀ ਪ੍ਰੰਤੂ ਅੱਜ ਕਿਤੇ ਨਾ ਕਿਤੇ ਸਕੂਨ ਜਰੂਰ ਮਿਲਿਆ ਹੈ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਵੱਲੋਂ ਜੱਦੋ ਜਾਹਿਦ ਕਰਕੇ ਦੰਗਿਆਂ ਦੇ ਕਾਤਲਾਂ ਦੀਆਂ ਫਾਈਲਾਂ ਮੁੜ ਤੋਂ ਖੁਲਵਾ ਕੇ ਸਜ਼ਾਵਾਂ ਦੇਣ ਲਈ ਕਚਹਿਰੀਆਂ ਵਿੱਚ ਲਿਆਂਦਾ ਹੈ ਤੇ ਸਜਾਵਾਂ ਦਵਾਈਆਂ ਹਨ।<br /><br />~PR.182~

Buy Now on CodeCanyon