Surprise Me!

ਜੀਰਾ ਵਿਖੇ ਕਣਕ ਦੀ ਫਸਲ ਨੂੰ ਲੱਗੀ ਅੱਗ, ਲਪੇਟ ਵਿੱਚ ਆਇਆ 17 ਸਾਲਾਂ ਨੌਜਵਾਨ, ਹੋਈ ਮੌਤ

2025-04-20 5 Dailymotion

<p>ਫਿਰੋਜ਼ਪੁਰ: ਫਿਰੋਜ਼ਪੁਰ ਵਿਖੇ ਕਣਕ ਨੂੰ ਅੱਗ ਲੱਗਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਕੱਲ੍ਹ ਫਿਰੋਜ਼ਪੁਰ ਦੇ ਜੀਰਾ ਵਿੱਚ ਸੈਂਕੜੇ ਏਕੜ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਅੱਜ ਫਿਰ ਜੀਰਾ ਦੇ ਪਿੰਡ ਸੋਢੀ ਵਾਲਾ ਅਤੇ ਰਟੋਲ ਰੋਹੀ ਵਿੱਚ ਕਣਕ ਨੂੰ ਭਿਆਨਕ ਅੱਗ ਲੱਗੀ ਹੈ। ਜਿਸ ਦਾ ਸ਼ਿਕਾਰ ਦੋ ਬੱਚੇ ਹੋਏ ਨੇ ਜੋ ਮੋਟਰਸਾਈਕਲ ਤੇ ਕੋਲੋਂ ਲੰਘ ਰਹੇ ਸਨ ਅਤੇ ਅੱਗ ਦੀ ਲਪੇਟ ਵਿੱਚ ਆ ਗਏ ਜਿਨ੍ਹਾਂ ਵਿਚੋਂ ਇੱਕ 17 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪਿੰਡ ਸੋਢੀ ਵਾਲਾ ਸਾਇਡ ਮੱਥਾ ਟੇਕਣ ਜਾ ਰਹੇ ਸਨ, ਕਿ ਰਾਸਤੇ ਵਿੱਚ ਕਣਕ ਨੂੰ ਅੱਗ ਲੱਗੀ ਹੋਈ ਸੀ, ਉਹ ਮੋਟਰਸਾਈਕਲ ਸਮੇਤ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਦੋਨੋਂ ਬੁਰੀ ਤਰ੍ਹਾਂ ਅੱਗ ਵਿਚ ਝੁਲਸ ਗਏ ਸਨ। ਜਿਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਹੈ। ਦੂਸਰੇ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੋਈ ਨਾ ਕੋਈ ਮਦਦ ਜਰੂਰ ਕੀਤੀ ਜਾਵੇ।</p>

Buy Now on CodeCanyon