Surprise Me!

ਖੰਨਾ 'ਚ ਪਿਸਤੌਲ ਲਹਿਰਾ ਕੇ ਬਣਾਈ ਰੀਲ ਸ਼ੋਸ਼ਲ ਮੀਡੀਆ ਉਪਰ ਵਾਇਰਲ, 5 ਖਿਲਾਫ ਕੇਸ

2025-04-22 2 Dailymotion

<p>ਖੰਨਾ:  ਪਿਸਤੌਲ ਲਹਿਰਾਉਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਮਾਮਲੇ ਵਿੱਚ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਹੈ, ਇਹ ਪਿਸਤੌਲ ਲਾਇਸੈਂਸੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਅਤੇ ਮਾਮਲਾ ਦਰਜ ਕਰ ਲਿਆ ਹੈ। ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਸਪੀ ਪਵਨਜੀਤ ਚੌਧਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਸ਼ੂ, ਵਰੁਣ ਰੰਡਵਾ, ਗੈਰੀ ਸਲਾਣਾ, ਮਾਨ ਰਤਨਾਹੇੜੀ ਅਤੇ ਫੌਜੀ ਪਾਇਲ, ਜੋ ਲੋਕਾਂ ਨੂੰ ਡਰਾਉਂਦੇ ਹਨ ਅਤੇ ਹੱਥ ਵਿੱਚ ਪਿਸਤੌਲ ਫੜ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਦੇ ਹਨ। ਇਹਨਾਂ ਨੇ ਇੱਕ ਗੈਰ-ਕਾਨੂੰਨੀ ਹਥਿਆਰ ਨਾਲ ਵੀਡੀਓ ਬਣਾਈ ਅਤੇ ਇਸਨੂੰ ਵਾਇਰਲ ਕਰ ਦਿੱਤਾ। ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਪੁਲਿਸ ਨੇ ਛਾਪਾ ਮਾਰਿਆ ਅਤੇ ਆਸ਼ੂ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ। ਹੁਣ ਤੱਕ ਦੀ ਜਾਂਚ 'ਚ ਫਿਰੌਤੀ ਦੀ ਮੰਗ ਦਾ ਕੋਈ ਸਬੂਤ ਨਹੀਂ ਮਿਲਿਆ ਪਰ ਅਸੀਂ ਜਾਂਚ ਕਰ ਰਹੇ ਹਾਂ। ਅਪਰਾਧੀ ਆਸ਼ੂ ਜਿਸ ਪਿਸਤੌਲ ਨੂੰ ਆਪਣੇ ਹੱਥ ਵਿੱਚ ਲਹਿਰਾ ਰਿਹਾ ਸੀ, ਉਹ ਲਾਇਸੈਂਸੀ ਹੈ। ਪਾਇਲ ਦੇ ਪਿੰਡ ਚਣਕੋਈਆਂ ਦੇ ਰਹਿਣ ਵਾਲੇ ਫੌਜੀ ਨਾਮਕ ਵਿਅਕਤੀ ਦਾ ਹੈ, ਉਸਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ। ਬਾਕੀ ਚਾਰ ਅਪਰਾਧੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵੀ ਦਰਜ ਹਨ। </p>

Buy Now on CodeCanyon