Surprise Me!

ਜੇਕਰ ਪੰਜਾਬ ਕੋਲ ਵਾਧੂ ਪਾਣੀ ਹੋਵੇ ਤਾਂ ਹੀ ਦੂਸਰੇ ਰਾਜਾਂ ਨੂੰ ਦਿੱਤਾ ਜਾ ਸਕਦਾ - ਸਮਸ਼ੇਰ ਸਿੰਘ ਦੂਲੋ

2025-05-02 0 Dailymotion

<p>ਫਤਿਹਗੜ੍ਹ ਸਾਹਿਬ: ਜੇਕਰ ਪੰਜਾਬ ਵਿੱਚ ਪਾਣੀ ਸਰਪ੍ਰਸਤ ਹੋਵੇਗਾ ਤਾਂ ਹੀ ਕਿਸੇ ਹੋਰ ਸੂਬੇ ਨੂੰ ਦੇਵੇਗਾ। ਇਹ ਕਹਿਣਾ ਕਾਂਗਰਸ ਪੰਜਾਬ ਦੇ ਸਾਬਕਾ ਪ੍ਰਧਾਨ 'ਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦਾ ਹੈ। ਉੱਥੇ ਹੀ ਦੂਲੋ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਲੈਵਲ ਦਿਨ ਪ੍ਰਤੀ ਦਿਨ ਹੇਠਾਂ ਜਾ ਰਿਹਾ ਹੈ। ਇੱਥੋਂ ਤੱਕ ਕਿ 129 ਦੇ ਕਰੀਬ ਬਲਾਕ ਡੈਨਜਰ ਜੋਨ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੋ 80 ਪ੍ਰਤੀਸ਼ਤ ਖੇਤੀ ਕੇਂਦਰ ਫੂਡ ਦੇ ਲਈ ਪੈਦਾ ਕਰਦਾ ਹੈ। ਫਸਲ ਬੀਜਣ ਦੇ ਲਈ ਪਾਣੀ ਦੀ ਜ਼ਰੂਰਤ ਵੀ ਪੈਂਦੀ ਹੈ। ਦੂਲੋ ਨਾ ਕਿਹਾ ਕਿ ਭਾਖੜਾ ਮੈਨੇਜਮੈਂਟ ਬੋਰਡ ਦੇ ਵਿੱਚ ਪਹਿਲਾ ਪੰਜਾਬ ਦਾ ਕੋਈ ਵੀ ਮੈਂਬਰ ਨਹੀਂ ਸੀ। ਕੇਂਦਰ ਸਰਕਾਰ, ਪੰਜਾਬ ਦੇ ਨਾਲ ਹਰ ਪਾਸੇ ਧੱਕਾ ਕਰ ਰਹੀ ਹੈ। ਜੇਕਰ ਕੇਂਦਰ ਸਰਕਾਰ ਧੱਕਾ ਕਰੇਗੀ ਤਾਂ ਪੰਜਾਬ ਵਿੱਚ ਫਸਲ ਦੀ ਪੈਦਾਵਾਰ ਘੱਟੇਗੀ। ਜਿਸ ਕਾਰਨ ਕਿਸਾਨ ਧਰਨੇ ਲਗਾਉਣ ਲਈ ਮਜ਼ਬੂਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਐਸਵਾਈਐਲ ਇਕ ਅਜਿਹਾ ਮੁੱਦਾ ਸੀ ਜਿਸ ਨਾਲ ਪੰਜਾਬ ਵਿੱਚ ਅੱਤਵਾਦ ਫੈਲਿਆ। ਇਸ ਲਈ ਕੇਂਦਰ ਨੂੰ ਚਾਹੀਦਾ ਹੈ ਕਿ ਪੰਜਾਬ ਨਾਲ ਧੱਕਾ ਕਰਨ ਦੀ ਬਜਾਏ ਬੈਠ ਕੇ ਕੋਈ ਹੱਲ ਕਰੇ। </p>

Buy Now on CodeCanyon