Surprise Me!

'ਸੀਐੱਮ ਪੰਜਾਬ ਉਂਗਲ 'ਤੇ ਖੂਨ ਲਾ ਬਣਨਾ ਚਾਹੁੰਦੇ ਨੇ ਸ਼ਹੀਦ', ਪਾਣੀਆਂ ਦੇ ਮੁੱਦੇ 'ਤੇ ਕਿਸਾਨ ਆਗੂ ਪੰਧੇਰ ਦਾ ਤੰਜ

2025-05-02 2 Dailymotion

<p>ਅੰਮ੍ਰਿਤਸਰ: ਪੰਜਾਬ ਵਿੱਚ ਪਾਣੀਆਂ ਦੇ ਮੁਦੇ ਨੂੰ ਲੈ ਕੇ ਪੰਜਾਬ ਹਰਿਆਣਾ ਵਿਚਾਲੇ ਚਲ ਰਹੇ ਵਿਵਾਦ ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਸਘਰੰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪਾਣੀ ਦੇ ਮੁੱਦੇ ਇੰਟਰਨੈਸ਼ਨਲ ਪੱਧਰ ਦੀ ਗੱਲ ਹੈ। ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਜਿੱਥੋਂ ਦਰਿਆ ਲੰਘਦੇ, ਉੱਥੇ ਦੇ ਲੋਕਾਂ ਦਾ ਪਾਣੀ ਉਪਰ ਪੂਰਾ ਹੱਕ ਹੈ। ਇਸ ਉਪਰ ਸੂਬੇ ਦੇ ਮੁੱਖ ਮੰਤਰੀਆ ਵੱਲੋਂ ਵਾਦ ਵਿਵਾਦ ਕਰਨਾ ਮੰਦਭਾਗਾ ਹੈ। ਇਹ ਸਿਰਫ ਪਾਣੀ ਦੇ ਮੁੱਦਿਆ 'ਤੇ ਰਾਜਨੀਤੀ ਕਰ ਆਪਣਾ ਵੋਟ ਬੈਂਕ ਮਜ਼ਬੂਤ ਕਰ ਰਹੇ ਹਨ। ਅੱਜ ਮੁੱਖ ਮੰਤਰੀ ਪੰਜਾਬ ਨੇ ਖਾਲਸਾ ਕਾਲਜ ਆਉਣਾ ਸੀ ਪਰ ਕੁਝ ਮੁੱਦਿਆਂ ਦੇ ਚਲਦੇ ਉਨ੍ਹਾਂ ਦਾ ਨਾ ਆਉਣਾ ਭਾਜਪਾ ਅਤੇ ਆਪ ਦੀ ਸਾਂਝ ਦਾ ਪ੍ਰਤੀਕ ਹੈ ਕਿਉਂਕਿ ਭਗਵੰਤ ਮਾਨ ਨੇ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਅੱਗੇ ਕੰਡੇ ਬੀਜੇ ਹਨ, ਹੁਣ ਉਸ ਨੂੰ ਵੱਢਣਾ ਵੀ ਪੈ ਰਿਹਾ ਹੈ। </p>

Buy Now on CodeCanyon