Surprise Me!

ਅੰਮ੍ਰਿਤਸਰ ਦੇ ਹਲਕਾ ਰਾਜਾਸਾਸੀ ਵਿਖੇ ਮਿਲੀ ਔਰਤ ਦੀ ਲਾਸ਼, ਜਾਂਚ 'ਚ ਜੁਟੀ ਪੁਲਿਸ

2025-05-04 18 Dailymotion

<p>ਅੰਮ੍ਰਿਤਸਰ: ਜ਼ਿਲ੍ਹੇ ਦੇ ਹਲਕਾ ਰਾਜਾਸਾਸੀ ਅਧੀਨ ਆਉਂਦੇ ਪਿੰਡ ਚੋਗਾਵਾਂ ਵਿੱਚ ਦਿਨ ਚੜਦੇ ਹੀ ਇੱਕ ਦੁਕਾਨ ਦੇ ਬਾਹਰ ਖੂਨ ਨਾਲ ਲੱਥਪੱਥ ਇੱਕ ਔਰਤ ਦੀ ਲਾਸ਼ ਮਿਲੀ ਹੈ। ਲਾਸ਼ ਮਿਲਣ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਚੋਗਾਵਾਂ ਥਾਣੇ ਦੇ ਐੱਸਐੱਚਓ ਹਿਮਾਸ਼ੂ ਭਗਤ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਹਲਕਾ ਰਾਜਾਸ਼ਾਂਸੀ ਦੇ ਅਜਨਾਲਾ ਰੋਡ ਪਿੰਡ ਚੋਗਾਵਾਂ ਵਿਖੇ ਇਕ ਦੁਕਾਨ ਦੇ ਬਾਹਰ ਇੱਕ ਔਰਤ ਦੀ ਲਾਸ਼ ਪਈ ਹੈ ਜਿਸ ਨੂੰ ਕਬਜ਼ੇ ਵਿਚ ਲੈ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਫਿਲਹਾਲ ਇਸ ਦੇ ਮੌਤ ਦੇ ਕਾਰਣ ਦਾ ਪਤਾ ਨਹੀਂ ਚੱਲਿਆ ਅਤੇ ਪਿੰਡ ਵਾਸ਼ੀਆ ਦੇ ਮੁਤਾਬਿਕ ਇਹ ਔਰਤ ਕੁਝ ਦਿਨ੍ਹਾਂ ਤੋ ਪਿੰਡ ਵਿਚ ਘੁੰਮ ਰਹੀ ਸੀ। </p>

Buy Now on CodeCanyon