Surprise Me!

ਨੈਸ਼ਨਲ ਹਾਈਵੇ 'ਤੇ ਅਕਰੋਚਮੈਟ ਨੂੰ ਹਟਾਉਣ ਲਈ ਚਲਿਆ ਪੀਲਾ ਪੰਜਾ

2025-05-05 2 Dailymotion

<p>ਅੰਮ੍ਰਿਤਸਰ: ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਹਾਈਵੇ 'ਤੇ ਅਕਰੋਚਮੈਟ ਦੇ ਚਲਦੇ ਅੱਜ ਸਵੇਰੇ ਹੀ ਮਹਿਤਾ ਤੋਂ ਬੋਪਾਰਾਏ ਵਿੱਖੇ ਮੈਨ ਹਾਈਵੇ 'ਤੇ ਜਿਨ੍ਹਾਂ ਲੋਕਾਂ ਨੂੰ ਪੈਸੇ ਦੀ ਅਦਾਇਗੀ ਹੋ ਚੁੱਕੀ ਸੀ ਅਤੇ ਫਿਰ ਵੀ ਉਨ੍ਹਾਂ ਵੱਲੋਂ ਕਬਜੇ ਨਾਂ ਛੱਡਣ ਅਤੇ ਅਕਰੋਚਮੈਟ ਕਰਨ ਸੰਬਧੀ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਵਲੋਂ ਜਿੱਥੇ ਅਕਰੋਚਮੈਟ ਹਟਾਈ ਗਈ। ਉਥੇ ਹੀ ਉਨ੍ਹਾਂ ਵੱਲੋ ਲੋਕਾਂ ਨੂੰ ਹਦਾਇਤ ਵੀ ਜਾਰੀ ਕੀਤੀ ਕੀ ਉਹ ਪੈਸੇ ਦੀ ਅਦਾਇਗੀ ਉਪਰੰਤ ਵੀ ਜ਼ਮੀਨਾਂ ਉੱਤੇ ਕਬਜਾ ਕਰਕੇ ਨਾ ਬੈਠਣ ਸਗੋਂ ਐਨਐਚਏ ਨੂੰ ਅਪਣਾ ਕੰਮ ਕਰਨ ਦੇਣ। ਜਿਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਦਿਹਾਤੀ ਦੇ ਡੀਐਸਪੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਹਾਈਵੇ ਦੀਆਂ ਜ਼ਮੀਨਾਂ ਦੀ ਅਦਾਇਗੀ ਕਰ ਦਿੱਤੀ ਗਈ ਹੈ ਪਰ ਫਿਰ ਵੀ ਇਨ੍ਹਾਂ ਜ਼ਮੀਨਾਂ ਉਪਰ ਹੋ ਰਹੀ ਅਕਰੋਚਮੈਟ ਨੂੰ ਹਟਾਉਣ ਸੰਬਧੀ ਅੱਜ ਪੁਲਿਸ ਪਾਰਟੀ ਇੱਥੇ ਪਹੁੰਚੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪੈਸੇ ਦੀ ਅਦਾਇਗੀ ਉਪਰੰਤ ਕਬਜੇ ਛੱਡਣ ਤਾਂ ਜੋ ਪ੍ਰਸ਼ਾਸਨ ਨੂੰ ਜ਼ਬਰਨ ਇਹ ਅਕਰੋਚਮੈਟ ਹਟਾਉਣ ਲਈ ਐਕਸ਼ਨ ਨਾਲ ਲੈਣਾ ਪਵੇ।</p>

Buy Now on CodeCanyon