Surprise Me!

ਸ੍ਰੀ ਅਨੰਦਪੁਰ ਸਾਹਿਬ ਵਿੱਚ ਨਗਰ ਕੋਂਸਲ ਦਾ ਚੱਲਿਆ ਪੀਲਾ ਪੰਜਾ,ਨਸ਼ਾ ਤਸਕਰਾਂ 'ਤੇ ਕੀਤੀ ਕਾਰਵਾਈ

2025-05-05 3 Dailymotion

<p>ਰੂਪਨਗਰ: ਸ੍ਰੀ ਅਨੰਦਪੁਰ ਸਾਹਿਬ ਵਿੱਚ ਅੱਜ ਨਗਰ ਕੋਂਸਲ ਦੀ ਟੀਮ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਐਸਐਚਓ ਦਾਨਿਸ਼ਵੀਰ ਸਿੰਘ ਦੇ ਨਾਲ ਵਾਰਡ ਨੰ:12 ਲੋਧੀਪੁਰ ਅਤੇ ਚਰਨ ਗੰਗਾ ਪੁੱਲ ਦੇ ਪਾਰ ਨਜਾਇਜ਼ ਤੌਰ 'ਤੇ ਬਣਾਈਆ ਝੁੰਗੀਆਂ 'ਤੇ ਪਹੁੰਚੇ। ਜਿੱਥੇ ਅਕਸਰ ਨਸ਼ਾ ਵੇਚਣ ਦੀਆਂ ਸ਼ਿਕਾਇਤਾਂ ਮਿਲਦੀਆਂ ਸਨ। ਨਗਰ ਕੋਂਸਲ ਦੀ ਟੀਮ ਨੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਇਨ੍ਹਾਂ ਨਜਾਇਜ਼ ਤੌਰ 'ਤੇ ਬਣਾਇਆ ਝੁੰਗੀਆਂ ਨੂੰ ਇੱਥੋਂ ਹਟਾ ਦਿੱਤਾ ਅਤੇ ਨਸ਼ਾ ਵੇਚਣ ਵਾਲੇ ਗੈਰ ਸਮਾਜੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਹੁਣ ਪੰਜਾਬ ਵਿੱਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚੱਲ ਰਹੀ ਹੈ,ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀ ਜਾਵੇਗਾ। ਨਸ਼ੇ ਦੀ ਕਾਲੀ ਕਮਾਈ ਨਾਲ ਬਣੀਆਂ ਜਾਇਦਾਦਾਂ ਵੀ ਢੇਰੀ ਕੀਤੀਆਂ ਜਾਣਗੀਆਂ। </p>

Buy Now on CodeCanyon