Surprise Me!

ਸਾਬਕਾ ਕੌਂਸਲਰ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਦੱਸਿਆ ਇਹ ਕਾਰਨ

2025-06-02 4 Dailymotion

<p>ਮੋਗਾ: ਜ਼ਿਲ੍ਹੇ ਦੇ ਪੋਸ਼ ਇਲਾਕੇ ਨਿਊ ਟਾਊਨ ਦੀ ਗਲੀ ਨੰਬਰ 8 ਵਿੱਚ ਰਹਿਣ ਵਾਲੇ ਸਾਬਕਾ ਕੌਂਸਲਰ ਪਰਸ਼ੋਤਮ ਪੁਰੀ ਨੇ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਸਾਊਥ ਦੇ ਐੱਸਐੱਚਓ ਵਰੁਣ ਮੱਟੂ ਨੇ ਕਿਹਾ ਕਿ ਦੇਰ ਰਾਤ 9.30 ਵਜੇ ਦੇ ਕਰੀਬ ਸਾਨੂੰ ਸੂਚਨਾ ਮਿਲੀ ਕਿ ਸਾਬਕਾ ਕੌਂਸਲਰ ਪਰਸੋਤਮ ਪੁਰੀ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਅਸੀਂ ਮੌਕੇ ਉੱਤੇ ਪਹੁੰਚੇ ਅਤੇ ਲਾਇਸੈਂਸੀ ਬੰਦੂਕ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਲਾਸ਼ ਨੂੰ ਸਰਕਾਰੀ ਹਸਪਤਾਲ ਮੋਰਚਰੀ ਵਿੱਚ ਭੇਜ ਦਿੱਤਾ। ਮ੍ਰਿਤਕ ਪਰਸੋਤਮ ਪੁਰੀ ਦੇ ਪਰਿਵਾਰ ਨੇ ਬਿਆਨ ਦਿੱਤੇ ਹਨ ਕਿ ਪੁਰਸ਼ੋਤਮ ਪੁਰੀ ਦੇ ਉੱਪਰ ਮਾਮਲਾ ਦਰਜ ਸੀ ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ, ਉਸੇ ਪਰੇਸ਼ਾਨੀ ਦੇ ਕਾਰਨ ਉਨ੍ਹਾਂ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ। ਉਨ੍ਹਾਂ ਦੇ ਬਿਆਨਾਂ ਦੇ ਅਧਾਰ ਦੇ ਉੱਪਰ 194 ਬੀਐਨਐਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।</p>

Buy Now on CodeCanyon