Surprise Me!

ਰਹੱਸਮਈ ਢੰਗ ਨਾਲ ਲਾਪਤਾ ਹੋਏ ਸਾਬਕਾ ਸੈਨਿਕ ਦੀ 2 ਦਿਨਾਂ ਬਾਅਦ ਮਿਲੀ ਲਾਸ਼

2025-06-18 2 Dailymotion

<p>ਅੰਮ੍ਰਿਤਸਰ: ਜ਼ਿਲ੍ਹੇ ਦੇ ਛੇਹਰਟਾ ਥਾਣੇ ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਬਜ਼ੁਰਗ ਲਾਪਤਾ ਹੋ ਗਿਆ ਸੀ। ਲਾਪਤਾ ਹੋਣ ਤੋਂ ਬਾਅਦ ਗੋਪਾਲ ਸਿੰਘ ਵੱਲੋਂ ਆਪਣੇ ਭਰਾ ਸਵਰਨ ਸਿੰਘ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੀ 2 ਦਿਨ੍ਹਾਂ ਬਾਅਦ ਲਾਸ਼ ਬਰਾਮਦ ਹੋਈ ਹੈ। ਜਿਸ ਸਬੰਧੀ ਪਰਿਵਾਰ ਵੱਲੋਂ ਕਤਲ ਦਾ ਖਦਸ਼ਾ ਪ੍ਰਗਟਾਇਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਕਰਨ ਦੀ ਗੱਲ ਆਖੀ ਹੈ। ਇਸ ਸੰਬੰਧੀ ਮ੍ਰਿਤਕ ਦੇ ਭਰਾ ਗੋਪਾਲ ਸਿੰਘ ਨੇ ਦੱਸਿਆ ਕੀ ਐਤਵਾਰ ਨੂੰ ਉਸ ਦਾ ਭਰਾ ਸਵਰਨ ਸਿੰਘ ਮੈਨੂੰ ਮਿਲ ਕੇ ਆਪਣੇ ਘਰ ਭਾਈ ਮੰਝ ਰੋਡ ਲਈ ਰਵਾਨਾ ਹੋਇਆ ਸੀ ਪਰ 2 ਦਿਨ ਹੋ ਗਏ ਸਨ ਉਹ ਘਰ ਨਹੀਂ ਪਹੁੰਚਿਆ, ਜਿਸ ਦੇ ਚੱਲਦੇ ਅੱਜ ਸਾਨੂੰ ਇਤਲਾਹ ਮਿਲੀ ਕਿ ਇੱਕ ਲਵਾਰਿਸ ਲਾਸ਼ ਮਿਲੀ ਹੈ। ਜਿਸ ਦੀ ਅਸੀਂ ਆਕੇ ਪਛਾਣ ਕੀਤੀ ਤਾਂ ਉਹ ਮੇਰੀ ਭਰਾ ਦੀ ਲਾਸ਼ ਸੀ। ਸਾਨੂੰ ਖਦਸ਼ਾ ਹੈ ਕਿ ਮੇਰੇ ਭਰਾ ਦਾ ਕਤਲ ਹੋਇਆ ਹੈ ਕਿਉਂਕਿ ਉਸ ਦਾ ਹੱਥ ਵੱਢਿਆ ਹੋਇਆ ਸੀ ਅਤੇ ਉਸਦੇ ਸ਼ਰੀਰ ਉੱਤੇ ਸੱਟਾਂ ਵੀ ਲੱਗੀਆਂ ਹੋਈਆਂ ਹਨ। ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਜਿਸ ਦੇ ਚੱਲਦੇ ਮੌਕੇ ਉੱਤੇ ਪਹੁੰਚ ਤਤਕਾਲ ਕਾਰਵਾਈ ਸ਼ੁਰੂ ਕੀਤੀ ਹੈ। ਬਾਕੀ ਪਰਿਵਾਰ ਦੇ ਬਿਆਨਾਂ ਅਤੇ ਜਾਂਚ ਤੋ ਬਾਅਦ ਬਣਦੀ ਕਾਰਵਾਈ ਕਰਾਂਗੇ।</p>

Buy Now on CodeCanyon