Surprise Me!

ਸੁਨਿਆਰ ਦੀ ਦੁਕਾਨ ਤੋਂ ਲੱਖਾਂ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਵਾਲੇ ਲੁਟੇਰੇ ਕਾਬੂ

2025-06-20 1 Dailymotion

<p>ਕਪੂਰਥਲਾ: ਪੁਲਿਸ ਵਲੋਂ ਸਰਾਫ਼ਾ ਬਜ਼ਾਰ ਕਪੂਰਥਲਾ ਵਿਖੇ ਪਿਛਲੇ ਦਿਨੀਂ ਹੋਈ ਚੋਰੀ ਦਾ ਕੇਸ ਸੁਲਝਾ ਲਿਆ ਗਿਆ ਹੈ। ਐਸ.ਐਸ.ਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਇਸ ਕੇਸ ਵਿਚ ਚਾਰ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਕੇ 8 ਲੱਖ ਰੁਪਏ, 3 ਕਿੱਲੋ ਚਾਂਦੀ, 4.5 ਤੋਲੇ ਸੋਨੇ ਦੇ ਗਹਿਣੇ ਅਤੇ ਹੁੰਡਾਈ ਕਾਰ ਨੰ: ਪੀ.ਬੀ 05 ਏਡੀ 6468 ਬਰਾਮਦ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਮੁੱਖ ਮੁਲਜ਼ਮ ਜੌਨੀ, ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਦੇ ਖਿਲਾਫ ਸੂਬੇ ਦੇ 12 ਜ਼ਿਲ੍ਹਿਆਂ ਵਿੱਚ 20 ਅਪਰਾਧਿਕ ਮਾਮਲੇ ਦਰਜ ਹਨ। ਜਿਸ ਵਿੱਚ ਉਹ ਜ਼ਮਾਨਤ 'ਤੇ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਜੌਨੀ ਨੂੰ ਹਿਮਾਚਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਉਸਦੇ ਦੋ ਸਾਥੀ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 8 ਜੂਨ ਨੂੰ ਸਵੇਰੇ 4 ਵਜੇ ਦੇ ਕਰੀਬ ਕੁਝ ਬਦਮਾਸ਼ ਜੋ ਸਰਾਫਾ ਬਾਜ਼ਾਰ ਸਥਿਤ ਸਿੰਘ ਜਵੈਲਰਜ਼ ਵਿੱਚ ਹੁੰਡਈ ਐਕਸੈਂਟ ਕਾਰ ਵਿੱਚ ਆਏ ਸਨ, ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਵਿੱਚ ਪਈ ਤਿਜੋਰੀ ਚੋਰੀ ਕਰ ਕੇ ਲੈ ਗਏ। </p>

Buy Now on CodeCanyon