<p>ਸ੍ਰੀ ਮੁਕਤਸਰ ਸਾਹਿਬ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪੰਜਾਬ ਦੇ ਸਾਬਕਾ ਡੀਜੀਪੀ ਚਟੋਪਾਦਿਆ ਨੇ ਕਿਹਾ ਹੈ ਕਿ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ 100 ਫੀਸਦ ਨਸ਼ੇ ਦੇ ਸੌਦਾਗਰਾਂ ਨਾਲ ਸਬੰਧ ਸਨ। ਜੇਕਰ ਅਜਿਹਾ ਹੈ ਤਾਂ ਇਹ ਬਹੁਤ ਮੰਦਭਾਗਾ ਹੈ ਕਿਉਂਕਿ ਇੱਕ ਸਿਆਸੀ ਲੀਡਰ ਹੋਣ ਦੇ ਨਾਲ-ਨਾਲ ਮਜੀਠੀਆ ਖੁੱਦ ਨੂੰ ਇੱਕ ਸਿੱਖ ਵਜੋਂ ਵੀ ਪੇਸ਼ ਕਰਦੇ ਹਨ। ਜੇਕਰ ਲੀਡਰਾਂ ਦੇ ਸਬੰਧ ਤਸਕਰਾਂ ਨਾਲ ਸਨ ਤਾਂ ਇਹੀ ਕਾਰਣ ਸੀ ਕਿ ਪੰਜਾਬ ਵਿੱਚ ਜਵਾਨੀ ਨਸ਼ੇ ਕਾਰਣ ਗਲਤਾਨ ਹੋਈ। ਨਾਲ ਹੀ ਉਨ੍ਹਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਮਮਰੇ ਭਰਾ ਦੇ ਕਤਲ ਨੂੰ ਵੀ ਮੰਦਭਾਗਾ ਵਰਤਾਰਾ ਆਖਿਆ ਅਤੇ ਕਿਹਾ ਕਿ ਹੁਣ ਗੈਂਗਸਟਰਵਾਦ ਘਰਾਂ ਤੱਕ ਪਹੁੰਚ ਚੁੱਕਾ ਹੈ। </p>