<p>ਸੰਗਰੂਰ: ਪਿੰਡ ਉਪਲੀ ਵਿਖੇ ਜਦੋਂ ਮਹਿਲਾ ਆਪਣੇ ਪਤੀ ਅਤੇ ਪੁੱਤਰ ਦੇ ਲਈ ਚਾਹ ਬਣਾਉਣ ਦੇ ਲਈ ਰਸੋਈ ਵਿੱਚ ਗਈ ਤਾਂ ਉਸਨੇ ਜਿਵੇਂ ਹੀ ਗੈਸ ਦਾ ਬਟਨ ਆਉਣ ਕੀਤਾ ਤਾਂ ਸਲੰਡਰ ਬਲਾਸਟ ਹੋ ਗਿਆ। ਜਿਸ ਦੇ ਨਾਲ ਉਨ੍ਹਾਂ ਦੀ ਰਸੋਈ ਦੀ ਛੱਤ ਉੱਡ ਗਈ ਅਤੇ ਕੰਧ ਵਿਹੜੇ ਵਿੱਚ ਸੁੱਤੇ ਉਸਦੇ ਪਤੀ ਉੱਤੇ ਜਾ ਡਿੱਗੀ, ਜਿਸ ਨਾਲ ਉਸਦੇ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਉਸਦੇ ਪੁੱਤਰ ਅਤੇ ਉਸਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਹੈ ਇਨ੍ਹਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਘਰ ਵਿੱਚ ਕਮਾਉਣ ਵਾਲੇ ਦੀ ਮੌਤ ਹੋ ਗਈ ਹੈ।</p>