<p>ਕਪੂਰਥਲਾ: ਸੁਲਤਾਨਪੁਰ ਲੋਧੀ ਇਲਾਕੇ 'ਚ ਚੋਰੀ ਅਤੇ ਲੁੱਟਾ ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜਾ ਮਾਮਲਾ ਸੁਲਤਾਨਪੁਰ ਲੋਧੀ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਮੱਥਾ ਟੇਕ ਵਾਪਿਸ ਜਾ ਰਹੀ ਬਜਰੁਗ ਔਰਤ ਨੂੰ ਦਿਨ ਦਿਹਾੜੇ ਤਿੰਨ ਲਟੇਰੇ ਲੁੱਟਣ ਪੈ ਗਏ। ਸੜਕ ਵਿਚਕਾਰ ਬੀਬੀ ਦੀਆਂ ਵਾਲੀਆਂ ਉਤਾਰ ਲਈਆ, ਬੇਬੱਸ ਔਰਤ ਚੀਕ ਰਹੀ ਸੀ ਤੇ ਉੱਥੋਂ ਇੱਕ ਅੰਮ੍ਰਿਤਧਾਰੀ ਨੌਜਵਾਨ ਪਹੁੰਚਿਆ ਜਿਸ ਨੇ ਦੇਖਿਆ ਕਿ ਤਿੰਨ ਲੁਟੇਰੇ ਮੋਟਰਸਾਈਕਲ ਤੇ ਫਰਾਰ ਹੋਣ ਲੱਗੇ ਹਨ ਪਰ ਉਸ ਨੌਜਵਾਨ ਨੇ ਪਿੱਛਾ ਕਰਕੇ ਤਿੰਨੋਂ ਲਟੇਰੇ ਸੁੱਟ ਲਏ ਪਰ ਇਸੀ ਵਿੱਚ ਇੱਕ ਲਟੇਰਾ ਫਰਾਰ ਹੋ ਗਿਆ ਪਰ ਉੱਥੋਂ ਮੌਜੂਦ ਨੌਜਵਾਨਾਂ ਨੇ ਦੋ ਨੂੰ ਕਾਬੂ ਕਰ ਲਿਆ। </p>