Surprise Me!

ਪੰਜਾਬ ਦਹਿਲਾਉਣ ਦੀ ਕੋਸ਼ਿਸ਼ 'ਚ ਪਾਕਿਸਤਾਨ! ਡਰੋਨ ਰਾਹੀਂ ਭਾਰਤ ਵਿੱਚ ਭੇਜੀ AK47 ਰਾਈਫਲ

2025-07-03 22 Dailymotion

<p>ਫਿਰੋਜ਼ਪੁਰ: ਪਾਕਿਸਤਾਨ ਵੱਲੋਂ ਭਾਰਤ ਵਿੱਚ ਲਗਾਤਾਰ ਜਿੱਥੇ ਨਸ਼ਾ ਭੇਜਿਆ ਜਾ ਰਿਹਾ ਹੈ, ਉਥੇ ਹੀ ਹੁਣ ਨਸ਼ੇ ਦੇ ਨਾਲ-ਨਾਲ ਅਸਲਾ ਵੀ ਡਰੋਨ ਰਾਹੀਂ ਭਾਰਤ ਵਿੱਚ ਭੇਜਿਆ ਜਾ ਰਿਹਾ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਮਦੋਟ ਕਸਬੇ ਦੇ ਪਿੰਡ ਘੋੜੇ ਚੱਕ ਕੋਲ ਖੇਤਾਂ ਵਿੱਚ ਇੱਕ ਹਥਿਆਰ ਨੂੰ ਪੈਕਟ ਪਿਆ ਹੋਇਆ ਹੈ। ਜਦ ਪੁਲਿਸ ਨੇ ਸਰਚ ਕੀਤੀ ਤਾਂ ਉਥੋਂ ਇੱਕ ਏਕੇ47 ਰਾਈਫਲ, ਜਿੰਦਾ ਕਾਰਤੂਸ ਅਤੇ ਇੱਕ ਮੈਗਜ਼ੀਨ ਬਰਾਮਦ ਹੋਈ ਹੈ। ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਏਕੇ47 ਰਾਈਫਲ ਕਿਸ ਨੇ ਮੰਗਵਾਈ ਸੀ। ਪੁਲਿਸ ਵੱਲੋਂ ਆਸ ਪਾਸ ਦੇ ਖੇਤਾਂ ਦੀ ਵੀ ਹੋਰ ਤਲਾਸ਼ੀ ਲਈ ਗਈ ਅਤੇ ਲੋਕਾਂ ਤੋਂ ਵੀ ਪੁੱਛ-ਗਿਛ ਕੀਤੀ ਜਾ ਰਹੀ ਹੈ।</p>

Buy Now on CodeCanyon