Surprise Me!

ਨੈਸ਼ਨਲ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ, 2 ਮਜਦੂਰਾਂ ਦੀ ਮੌਤ

2025-07-08 3 Dailymotion

<p>ਸ੍ਰੀ ਫਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਹਾਈਵੇ 'ਤੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ 'ਚ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੇ ਜਾਣਕਾਰਾਂ ਨੇ ਦੱਸਿਆ ਕਿ ਸ਼ਿਵ ਚੰਦਨ ਅਤੇ ਅਮਰੇਸ ਕੁਮਾਰ ਦੋਵੇਂ ਸਥਾਨਕ ਫੋਕਲ ਪੁਆਇੰਟ ਸਥਿਤ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਕੰਮ ਕਰਨ ਤੋਂ ਬਾਅਦ ਦੋਵੇਂ ਮੋਟਰਸਾਇਲ 'ਤੇ ਸਵਾਰ ਹੋ ਕੇ ਸਰਹਿੰਦ ਜਾ ਰਹੇ ਸਨ। ਜਿਵੇਂ ਹੀ ਦੋਵੇਂ ਸਰਦਾਰ ਨਗਰ ਕੱਟ ਦੇ ਕੋਲ ਪੁੱਜੇ ਤਾਂ ਗੋਬਿੰਦਗੜ੍ਹ ਵੱਲੋਂ ਆ ਰਹੇ ਇੱਕ ਟਰਾਲੇ ਨੇ ਦੋਵਾਂ ਦੇ ਮੋਟਰਸਾਇਕਲ ਨੂੰ ਫੇਂਟ ਮਾਰ ਦਿੱਤੀ ਅਤੇ ਦੋਵੇਂ ਟਰਾਲੇ ਦੇ ਟਾਇਰ ਥੱਲੇ ਆ ਗਏ ਅਤੇ ਦੋਵਾਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਇਸ ਸੜਕ ਹਾਦਸੇ ਵਿੱਚ ਸ਼ਿਵ ਚੰਦਰ ਕੁਮਾਰ ਅਤੇ ਅਮਰੇਸ ਕੁਮਾਰ ਦੀ ਮੌਤ ਦਾ ਪਤਾ ਲੱਗਦੇ ਹੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੀ ਮੋਰਚਰੀ ਵਿੱਚ ਰਖਵਾਈਆਂ ਹਨ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਟਰਾਲਾ ਨੰਬਰ HR-61-E-6888 ਦੇ ਨਾ-ਮਾਲੂਮ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਵੀ ਕਰ ਲਿਆ ਜਾਵੇਗਾ।</p>

Buy Now on CodeCanyon