Surprise Me!

ਕਿਸਾਨ ਆਗੂ ਦੇ ਘਰ ਈਡੀ ਦੀ ਰੇਡ, ਕਰੀਬ ਚਾਰ ਘੰਟਿਆਂ ਤੱਕ ਚੱਲੀ ਜਾਂਚ

2025-07-09 1 Dailymotion

<p>ਮੋਗਾ: ਅੱਜ ਤੜਕਸਾਰ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ (ਭਾਰਤੀ ਕਿਸਾਨ ਯੂਨੀਅਨ ਤੋਤੇਵਾਲ) ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਚਾਰ ਘੰਟੇ ਤੱਕ ਚੱਲੀ। ਕਿਸਾਨ ਆਗੂ ਦੇ ਘਰ ਰੇਡ ਕਿਸ ਗੱਲ ਨੂੰ ਲੈ ਕੇ ਹੋਈ ਹੈ ਇਹਦੇ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਉਥੇ ਇਸ ਮਾਮਲੇ ਵਿੱਚ ਸੁੱਖ ਗਿੱਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਕਿਹਾ ਕਿ ਅੱਜ ਤੜਕਸਾਰ ਮੇਰੇ ਘਰ ਈਡੀ ਦੀ ਰੇਡ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਏ। ਇਹ ਈਡੀ ਉਨ੍ਹਾਂ ਦੇ ਘਰੇ ਕਿਉਂ ਨਹੀਂ ਪਈ ? ਮੇਰੇ ਘਰੇ ਕਿਉਂ ਈਡੀ ਦੀ ਰੇਡ ਪਈ ਹੈ ਤੇ ਕਿਸ ਨੇ ਪਵਾਈ ਹੈ ? ਉਨ੍ਹਾਂ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਨੂੰ ਬੇਨਤੀ ਅਤੇ ਈਡੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਛੋਟੇ ਕਿਸਾਨ ਹਾਂ, ਅਸੀਂ ਖੇਤੀ ਕਰਕੇ ਆਪਦਾ ਘਰ ਪਾਲਦੇ ਹਾਂ ਅਤੇ ਜੇ ਕਿਸੇ ਨੂੰ ਕੋਈ ਤੰਗੀ ਹੈ ਸਾਡੇ ਨਾਲ ਸਿੱਧੀ ਗੱਲ ਕਰੇ।</p>

Buy Now on CodeCanyon