Surprise Me!

ਸਕੀਮ ਲਾ ਕੇ ਦੋ ਪਹੀਆ ਵਾਹਨ ਚੋਰੀ ਕਰਦੇ ਸੀ ਚੋਰ, ਪੁਲਿਸ ਨੇ ਕੀਤੇ ਕਾਬੂ

2025-07-10 15 Dailymotion

<p>ਫਿਰੋਜ਼ਪੁਰ : ਪੰਜਾਬ ਪੁਲਿਸ ਨੇ ਚੋਰ ਗਿਰੋਹ ਖਿਲਾਫ ਵੱਡੀ ਕਾਰਵਾਈ ਕਰਦਿਆਂ 2 ਚੋਰਾਂ ਨੂੰ ਚੋਰੀ ਦੇ ਦਰਜਨਾਂ ਮੋਟਰਸਾਈਕਲ ਅਤੇ ਐਕਟਿਵਾ ਸਣੇ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਪੁਲਿਸ ਦੇ ਐਸਐਸਪੀ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ 'ਕਸਬਾ ਗੁਰੂ ਹਰ ਸਹਾਇ ਦੀ ਪੁਲਿਸ ਨੇ ਇੱਕ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿੰਨਾ ਕੋਲੋਂ ਚੋਰੀ ਦੇ 25 ਦੋ-ਪਹੀਆ ਵਾਹਨ ਬਰਾਮਦ ਕੀਤੇ ਹਨ। ਜਿਨ੍ਹਾਂ ਵਿੱਚ ਨਵੇਂ ਬੁਲੇਟ ਮੋਟਰਸਾਈਕਲ, ਸਪਲੈਂਡਰ ਮੋਟਰਸਾਈਕਲ,ਐਕਟਿਵਾ, ਪਲਸਰ ਮੋਟਰਸਾਈਕਲ ਬਰਾਮਦ ਕੀਤੇ ਹਨ। ਕਾਬੂ ਕੀਤਾ ਗਿਰੋਹ ਦਾ ਇੱਕ ਮੈਂਬਰ ਜਲੰਧਰ ਦੇ ਨੂਰਪੁਰ ਦਾ ਰਹਿਣ ਵਾਲਾ ਅਵਤਾਰ ਸਿੰਘ ਤਾਰੀ ਹੈ ਜਿਸ 'ਤੇ ਪਹਿਲਾਂ ਹੀ ਚੋਰੀ ਦੇ 19 ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਨੇ ਦੋ ਨੂੰ ਕਾਬੂ ਕੀਤਾ ਹੈ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਚੋਰੀ ਦੇ ਵਾਹਨਾਂ ਨੂੰ ਵੱਖ-ਵੱਖ ਥਾਵਾਂ 'ਤੇ ਗੋਦਾਮਾਂ ਵਿੱਚ ਖੜ੍ਹਾ ਕਰਦੇ ਸਨ ਅਤੇ ਸਮਾਂ ਪਾ ਕੇ ਫਰਜ਼ੀ ਕਾਗਜ਼ ਤਿਆਰ ਕਰਕੇ ਅੱਗੇ ਵੇਚ ਦਿੰਦੇ ਸਨ। ਇਨ੍ਹਾਂ ਵੱਲੋਂ ਫਾਜ਼ਿਲਕਾ, ਬਠਿੰਡਾ, ਮਾਨਸਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ।</p>

Buy Now on CodeCanyon