<p>ਕਪੂਰਥਲਾ: ਅੱਜ ਮਿਤੀ 11.07.2025 ਨੂੰ ਉਪਰੋਕਤ ਮੁਲਜ਼ੁਮ ਦੀ ਪੁੱਛਗਿੱਛ ਦੌਰਾਨ ਰਮਨਦੀਪ ਨੂੰ ਬਰਾਮਦਗੀ ਲਈ ਢਿੱਲਵਾ ਮੰਡ ਵਿੱਚ ਲੈ ਕੇ ਗਏ। ਜਿੱਥੇ ਮੁਲਜ਼ਮ ਨਾਲ ਬਰਾਮਦਗੀ ਤੋਂ ਬਾਅਦ ਪੁਲਿਸ ਨੂੰ ਗੁੰਥਮ ਗੁੱਥਾ ਹੋ ਕੇ ਭੱਜ ਗਿਆ। ਜਿਸ ਨੂੰ ਪੁਲਿਸ ਪਾਰਟੀ ਨੇ ਰੁਕਣ ਲਈ ਕਿਹਾ ਪਰ ਉਹ ਨਹੀ ਰੁਕਿਆ। ਜਿਸਨੂੰ ਰੋਕਣ ਲਈ ਪੁਲਿਸ ਪਾਰਟੀ ਵੱਲੋ ਫਾਇਰ ਕੀਤਾ ਗਿਆ। ਜੋ ਉਸ ਦੀ ਸੱਜੀ ਲੱਤ ਵਿੱਚ ਲਗਾ। ਜੋ ਮੁਲਜ਼ਮ ਰਮਨਦੀਪ ਸਿੰਘ ਉਰਫ ਰਮਾ ਨੂੰ ਦੁਬਾਰਾ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਰਮਨਦੀਪ ਸਿੰਘ ਉਰਫ ਰਮਾ ਉਕਤ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਭੇਜਿਆ ਗਿਆ। ਜੋ ਜੇਰੇ ਇਲਾਜ ਹੈ। ਮੁਲਜ਼ਮ ਰਮਨਦੀਪ ਸਿੰਘ ਉਰਫ ਰਮਾ ਉਕਤ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਪੁਲਿਸ ਪਾਰਟੀ ਦੀ ਡਿਊਟੀ ਵਿੱਚ ਵਿਘਨ ਪਾਇਆ ਹੈ। ਮੁਲਜ਼ਮ ਰਮਨਦੀਪ ਸਿੰਘ ਉਰਫ਼ ਰਮਾ ਉਕਤ ਦੇ ਖਿਲਾਫ ਦੇ ਖਿਲਾਫ ਮੁਕੱਦਮਾਂ 58 ਮਿਤੀ 11.07.2025 ਧਾਰਾ 132,221, 263-ਡੀ ਬੀ.ਐਨ.ਐਸ ਥਾਣਾ ਢਿੱਲਵਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਹੈ।</p>