<p>ਚੰਡੀਗੜ੍ਹ: ਜਦੋਂ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮੀਡੀਆ ਦੇ ਰੂ-ਬ-ਰੂ ਹੁੰਦੇ ਨੇ ਤਾਂ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪ੍ਰਧਾਨ ਮੰਤਰੀ 'ਤੇ ਤਿੱਖੇ ਸ਼ਬਦੀ ਨਿਸ਼ਾਨੇ ਸਾਧਦੇ ਹਨ। ਜਿੰਨ੍ਹਾਂ ਤੋਂ ਬਾਅਦ ਸਿਆਸਤ ਵੀ ਗਰਮਾਉਂਦੀ ਵੇਖੀ ਜਾਂਦੀ ਹੈ। ਅਜਿਹੇ ਹੀ ਕੁੱਝ ਬਿਆਨ ਤੁਹਾਨੂੰ ਸੁਣਾ ਰਹੇ ਹਾਂ, ਜਿੰਨ੍ਹਾਂ ਨੂੰ ਸੁਣ ਕੇ ਤੁਸੀਂ ਆਪਣੇ-ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਹਰ ਮੁੱਦੇ 'ਤੇ ਭਗਵੰਤ ਮਾਨ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਦੇ ਨਜ਼ਰ ਆਉਂਦੇ ਨੇ ਚਾਹੇ ਉਹ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਦੀ ਗੱਲ ਹੋਵੇ, ਵੋਟ ਬਣਾਉਣ ਲਈ ਨਾਨਾ-ਨਾਨੀ ਦੇ ਪਰੂਫ਼ ਜਾਂ ਫਿਰ ਵਨ ਨੈਸ਼ਨ ਵਨ ਹਸਬੈਂਡ ਦੀ ਗੱਲ ਹੋਵੇ। ਮੁੱਖ ਮੰਤਰੀ ਦੇ ਕੱਸੇ ਇੰਨ੍ਹਾਂ ਤੰਜਾਂ ਦਾ ਜਬਾਵ ਵੀ ਫਿਰ ਭਾਜਪਾ ਵੱਲੋਂ ਦਿੱਤਾ ਜਾਂਦਾ ਹੈ।</p>