<p>ਫਿਰੋਜ਼ਪੁਰ: ਯੁੱਧ ਨਸ਼ਿਆਂ ਵਿਰੁੱਧ ਤਹਿਤ ਸੂਬੇ ਭਰ ਵਿੱਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਢਾਇਆ ਜਾ ਰਿਹਾ ਹੈ। ਜਿਸ ਤਹਿਤ ਜ਼ੀਰਾ ਦੇ ਮੁਹੱਲਾ ਚਾਹ ਬੇਰੀਆ ਵਿੱਚ ਨਸ਼ਾ ਤਸਕਰ ਕੈਲਾਸ਼ ਕੌਰ ਦੇ ਘਰ ਉੱਤੇ ਪੀਲਾ ਪੰਜਾ ਚਲਾਇਆ ਗਿਆ। ਜਿੱਥੇ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ, ਡੀਐੱਸਪੀ ਜ਼ੀਰਾ ਗੁਰਦੀਪ ਸਿੰਘ ਅਤੇ ਤਹਿਸੀਲਦਾਰ ਸਤਵਿੰਦਰ ਪਾਲ ਸਿੰਘ ਨੇ ਪਹਿਲਾਂ ਤਾਂ ਪਰਿਵਾਰ ਨੂੰ ਸਮਾਨ ਬਾਹਰ ਕੱਢਣ ਦਾ ਸਮਾਂ ਦਿੱਤਾ ਗਿਆ, ਉਸ ਤੋਂ ਬਾਅਦ ਨਸ਼ੇ ਦੀ ਕਮਾਈ ਤੋਂ ਬਣਿਆ ਘਰ ਢਾਹ ਦਿੱਤਾ। ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੈਲਾਸ਼ ਕੌਰ ਉੱਤੇ ਪਹਿਲਾਂ ਤੋਂ ਨਸ਼ੇ ਦੇ 8 ਪਰਚੇ ਦਰਜ ਹਨ ਅਤੇ ਇਸ ਦੇ ਪੁੱਤਰ ਗੁਰਮੰਗਤ ਸਿੰਘ ਉੱਪਰ ਵੀ 8 ਪਰਚੇ ਦਰਜ ਹਨ। ਪਿਛਲੇ 40 ਸਾਲਾਂ ਤੋਂ ਇਹ ਪਰਿਵਾਰ ਨਸ਼ੇ ਦਾ ਕਾਰੋਬਾਰ ਕਰਦਾ ਆ ਰਿਹਾ ਹੈ। ਜਿਸ ਦਾ ਨਤੀਜਾ ਅੱਜ ਇਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। </p>