<p>ਫਿਰੋਜ਼ਪੁਰ: ਕਾਨੂੰਨ ਵਿਵਸਥਾ ਚੁਸਤ ਦਰੁਸਤ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਫਿਰੋਜ਼ਪੁਰ ਪੁਲਿਸ ਦੇ ਦਾਅਵਿਆਂ ਦੀ ਹਵਾ ਉਸ ਵੇਲੇ ਨਿਕਲ ਗਈ ਜਦੋਂ ਦੋ ਲੁਟੇਰਿਆਂ ਨੇ ਐਸਐਸਪੀ ਦਫ਼ਤਰ ਦੇ ਬਾਹਰ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਿਸ ਨੂੰ ਖੁੱਲ੍ਹਾ ਚੈਲੇਂਜ ਦੇ ਦਿੱਤਾ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਰਹਿਣ ਵਾਲੇ ਜਸਵੰਤ ਸਿੰਘ ਆਪਣੇ ਕਿਸੇ ਕੰਮ ਲਈ ਐਸਐਸਪੀ ਦਫ਼ਤਰ ਦੇ ਨਾਲ ਲੱਗਦੇ ਸਕੱਤਰੇਤ ਵਿੱਚ ਕੰਮ ਆਏ ਸਨ। ਜਦੋਂ ਉਹ ਅੰਦਰ ਜਾਣ ਲੱਗੇ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਦੀ ਜੇਬ ਵਿੱਚ ਪਏ ਕਰੀਬ 15 ਹਜ਼ਾਰ ਅਤੇ ਮੋਬਾਇਲ ਫੋਨ ਨੂੰ ਝਪਟ ਲਿਆ ਅਤੇ ਖੋਹ ਕਰਕੇ ਫਰਾਰ ਹੋ ਗਏ। ਜਿਸ ਵੇਲੇ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਤਾਂ ਉਥੇ ਦੂਜੇ ਪਾਸੇ ਐਸਐਸਪੀ ਸਣੇ ਪੁਲਿਸ ਦੇ ਉੱਚ ਅਧਿਕਾਰੀ ਪ੍ਰੈਸ ਕਾਨਫਰੰਸ ਵਿੱਚ ਕਾਨੂੰਨ ਵਿਵਸਥਾ ਦੇ ਸਹੀ ਹੋਣ ਲਈ ਆਪਣੀ ਪਿੱਠ ਥਾਪੜਨ ਵਿੱਚ ਲੱਗੇ ਹੋਏ ਸੀ। ਉਥੇ ਹੀ ਲੁੱਟ ਤੋਂ ਬਾਅਦ ਪਹੁੰਚੀ ਪੁਲਿਸ ਵੱਲੋਂ ਕਿਹਾ ਗਿਆ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।</p>