Surprise Me!

ਮਦਦ ਕਰਨੀ ਪਈ ਮਹਿੰਗੀ ! ਇੱਕ ਦੀ ਮੌਤ, 2 ਜ਼ਖਮੀ

2025-07-23 0 Dailymotion

<p>ਖੰਨਾ (ਲੁਧਿਆਣਾ): ਖੰਨਾ ਦੇ ਜੀਟੀ ਰੋਡ ‘ਤੇ ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤਿੰਨ ਟਰੱਕ ਡਰਾਈਵਰ ਅਤੇ ਇੱਕ ਜੀਟੀ ਰੋਡ ਕਿਨਾਰੇ ਖਰਾਬ ਖੜ੍ਹੇ ਟਰੱਕ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਵੇਂ ਹੀ ਉਹ ਟਰੱਕ ਨੂੰ ਧੱਕਾ ਲਾਉਣ ਲੱਗੇ, ਅਚਾਨਕ ਟਰੱਕ ਵਿੱਚ ਕਰੰਟ ਆ ਗਿਆ। ਕਰੰਟ ਦੀ ਚਪੇਟ ਵਿੱਚ ਆ ਕੇ ਤਿੰਨੇ ਜ਼ਮੀਨ ‘ਤੇ ਡਿੱਗ ਪਏ। ਟਰੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਦੋ ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ ਗਿਆ। ਮੌਕੇ ‘ਤੇ ਪਹੁੰਚੇ ਬਿਜਲੀ ਵਿਭਾਗ ਦੇ ਜੇਈ ਸੁਮਿਤ ਕੁਮਾਰ ਨੇ ਦੱਸਿਆ ਕਿ ਟਰੱਕ ਬਿਜਲੀ ਦੀ ਲਾਈਨ ਦੇ ਬਿਲਕੁਲ ਕੋਲ ਖੜ੍ਹਾ ਸੀ, ਜਿਸ ਕਰਕੇ ਉਸ ਵਿੱਚ ਕਰੰਟ ਆ ਗਿਆ। ਵਿਭਾਗ ਦੀ ਟੀਮ ਨੇ ਟਰੱਕ ਨੂੰ ਲਾਈਨ ਤੋਂ ਹਟਾ ਕੇ ਸੜਕ ਸਾਫ਼ ਕਰਵਾਈ। ਸਿਵਲ ਹਸਪਤਾਲ ਦੀ ਡਾਕਟਰ ਫਰੈਂਕੀ ਨੇ ਕਿਹਾ ਕਿ ਦੋਹਾਂ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹਨ। ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।</p>

Buy Now on CodeCanyon