Surprise Me!

ਭਾਰੀ ਮੀਂਹ ਨਾਲ ਡੁੱਬਿਆ ਹਰਗੋਬਿੰਦ ਨਗਰ, 2-4 ਫੁੱਟ ਤੱਕ ਖੜਾ ਪਾਣੀ

2025-07-24 3 Dailymotion

<p>ਮੋਗਾ: ਪਿਛਲੇ ਕੁਝ ਦਿਨਾਂ ਤੋਂ ਮੋਗਾ ’ਚ ਹੋ ਰਹੀ ਭਾਰੀ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ ਨੂੰ ਜਲਥਲ ਕਰ ਦਿੱਤੀ। ਹਰਗੋਬਿੰਦ ਨਗਰ ਦੇ ਬਾਹੋਣਾ ਚੌਂਕ ਅਤੇ ਅੰਦਰਲੀਆਂ ਗਲੀਆਂ ’ਚ ਹਲਾਤ ਹਾਲੇ ਵੀ ਖਰਾਬ ਹਨ। ਬਾਹਰੀ ਇਲਾਕਿਆਂ ਵਿੱਚੋਂ ਤਾਂ ਪਾਣੀ ਨਿਕਲ ਗਿਆ ਹੈ ਪਰ ਅੰਦਰਲੇ ਇਲਾਕਿਆਂ ’ਚ ਹਾਲੇ ਵੀ 2-4 ਫੁੱਟ ਤੱਕ ਪਾਣੀ ਖੜਾ ਹੋਇਆ ਹੈ। ਇਲਾਕਾ ਵਾਸੀਆਂ ਦੇ ਮੁਤਾਬਿਕ ਡਰੇਨ ਦੀ ਓਵਰਫਲੋ ਕਾਰਨ ਇਹ ਹਲਾਤ ਬਣੇ। ਮੁੱਖ ਕਾਰਨ ਇਹ ਰਿਹਾ ਕਿ ਬਾਰਿਸ਼ ਤੋਂ ਪਹਿਲਾਂ ਡਰੇਨ ਦੀ ਸਹੀ ਢੰਗ ਨਾਲ ਸਫਾਈ ਨਹੀਂ ਹੋਈ ਅਤੇ ਅਧਿਕਾਰੀਆਂ ਨੇ ਲਾਪਰਵਾਹੀ ਵਰਤੀ ਹੈ। ਘਰਾਂ ਵਿੱਚ ਪਾਣੀ ਵੜ ਜਾਣ ਕਾਰਨ ਲੋਕਾਂ ਦੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕਈ ਘਰਾਂ ਦੇ ਫਰਸ਼ ਦੱਬ ਗਏ ਹਨ, ਕੰਧਾਂ ਵਿੱਚ ਦਰਾਰਾਂ ਪੈ ਗਈਆਂ ਹਨ। ਇਲਾਕਾ ਵਾਸੀਆਂ ਨੇ ਗੁੱਸਾ ਜਤਾਉਂਦਿਆਂ ਕਿਹਾ ਕਿ ਸਾਡਾ ਘਰ ਪਾਣੀ ’ਚ ਡੁੱਬ ਗਏ ਹਨ, ਪਰ ਪ੍ਰਸ਼ਾਸਨ ਸਾਡੀ ਕੋਈ ਸਾਰ ਨਹੀਂ ਲੈ ਰਿਹਾ ਹੈ।</p>

Buy Now on CodeCanyon