<p>ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਅੰਮ੍ਰਿਤਸਰ ਜਲੰਧਰ ਹਾਇਵੇ ਉਪਰ ਚੱਲਜੇ ਟਰੱਕ ਦਾ ਟਾਇਰ ਫਟਣ ਨਾਲ ਬੇਕਾਬੂ ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਰ ਸਵਾਰ ਦੋ ਨੌਜਵਾਨਾਂ ਦੀ ਜਲਣ ਨਾਲ ਮੌਤ ਹੋ ਗਈ। ਇਸ ਸੰਬਧੀ ਜਾਣਕਾਰੀ ਦਿੰਦਿਆ ਚਸ਼ਮਦੀਦ ਵਾਸੀ ਜੰਡਿਆਲਾ ਨੇ ਦੱਸਿਆ ਕਿ ਉਹ ਦਵਿੰਦਰ ਸਿੰਘ ਵਾਸੀ ਜੰਡਿਆਲਾ ਨੇ ਦੱਸਿਆ ਕਿ ਇੱਕ ਟਰੱਕ ਜੋ ਜਲੰਧਰ ਵਾਲੀ ਸਾਇਡ ਤੋਂ ਇੱਧਰ ਅੰਮ੍ਰਿਤਸਰ ਵੱਲ ਆ ਰਿਹਾ ਸੀ, ਅਤੇ ਪੈਟਰੋਲ ਨਾਲ ਭਰੇ ਟੈਂਕਰ ਦਾ ਹਾਇਵੇ ਤੇ ਟਾਇਰ ਫਟਣ ਨਾਲ ਉਹ ਦੂਜੀ ਸਾਇਡ ਤੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ। ਜਿਸ ਤੋਂ ਬਾਅਦ ਬੇਕਾਬੂ ਹੋ ਕੇ ਕਾਰ ਟਰੱਕ ਰੇਲਿੰਗ ਨਾਲ ਜਾ ਟਕਰਾਈ। ਇਸ ਸੰਬਧੀ ਡੀਐਸਪੀ ਜੰਡਿਆਲਾ ਨੇ ਦੱਸਿਆ ਕਿ ਅਸੀ ਮੌਕੇ ਤੇ ਪਹੁੰਚੇ ਹਾਂ ਅਤੇ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ ਹੈ।</p>
