<p>ਮਾਨਸਾ: ਲਗਾਤਾਰ ਹੋ ਰਹੀ ਬਾਰਿਸ਼ ਮਾਨਸਾ ਸ਼ਹਿਰ ਲਈ ਵੱਡੀ ਆਫਤ ਬਣ ਕੇ ਆਈ ਹੈ। ਜ਼ਿਲ੍ਹੇ ਦੇ ਪਿੰਡ ਕਲੀਪੁਰ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਸਵੇਰੇ ਛੱਤ ਡਿੱਗਣ ਕਾਰਨ ਅੰਦਰ ਸੁੱਤੀ ਪਈ ਇੱਕ ਔਰਤ ਜ਼ਖਮੀ ਹੋ ਗਈ ਹੈ ਅਤੇ ਘਰ ਦਾ ਸਾਰਾ ਸਮਾਨ ਟੁੱਟ ਗਿਆ ਹੈ। ਘਰ ਦੇ ਮਾਲਕ ਨੇ ਦੱਸਿਆ ਕਿ ਸਵੇਰੇ ਤੇਜ਼ ਬਾਰਿਸ਼ ਦੇ ਨਾਲ ਉਨ੍ਹਾਂ ਦੇ ਘਰ ਦੀਆਂ ਅਚਾਨਕ ਛੱਤਾਂ ਡਿੱਗ ਗਈ ਜਿਸ ਕਾਰਨ ਘਰ ਦਾ ਸਾਰਾ ਜਰੂਰੀ ਸਮਾਨ ਟੁੱਟ ਗਿਆ। ਉੱਥੇ ਹੀ ਇਸ ਮੀਂਹ ਕਾਰਨ ਮਾਨਸਾ ਸ਼ਹਿਰ ਪਾਣੀ ਦੇ ਨਾਲ ਭਰ ਗਿਆ ਹੈ। ਉਥੇ ਹੀ ਮਾਨਸਾ ਸ਼ਹਿਰ ਦੇ ਦੋਨੋਂ ਹਿੱਸਿਆਂ ਨੂੰ ਜੋੜਨ ਵਾਲਾ ਅੰਡਰ ਬ੍ਰਿਜ ਵੀ ਪਾਣੀ ਦੇ ਨਾਲ ਨੱਕੋ-ਨੱਕ ਭਰ ਚੁੱਕਿਆ ਹੈ, ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਭਰੇ ਪਾਣੀ ਨੂੰ ਲੋਕ ਖੁਦ ਹੀ ਕੱਢਣ ਦੇ ਲਈ ਮਜਬੂਰ ਹਨ।</p>