Surprise Me!

ਤੀਜ ਦੇ ਤਿਉਹਾਰ ਮੌਕੇ ਸੀਐੱਮ ਮਾਨ ਦੀ ਭੈਣ ਨੇ ਕੀਤੀ ਸ਼ਿਰਕਤ

2025-08-03 1 Dailymotion

<p>ਸ੍ਰੀ ਫਤਿਹਗੜ੍ਹ ਸਾਹਿਬ: ਸਰਹਿੰਦ ਵਿਖੇ ਔਰਤਾਂ ਅਤੇ ਲੜਕੀਆਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਮੁੱਖ ਮਹਿਮਾਨ ਦੇ ਤੌਰ ਸਿਰਕਤ ਕੀਤੀ। ਮਨਪ੍ਰੀਤ ਕੌਰ ਵੱਲੋਂ ਗਿੱਧਾ ਪਾ ਕੇ ਖੂਬ ਆਨੰਦ ਮਾਣਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਕਿਹਾ ਕਿ ਤੀਆਂ ਸਾਡੇ ਵਿਰਸੇ ਉੱਤੇ ਸੱਭਿਆਚਾਰ ਦਾ ਪ੍ਰਮੁੱਖ ਅੰਗ ਹਨ। ਧੀਆਂ ਦਾ ਤਿਉਹਾਰ ਧੀਆਂ ਨੂੰ ਸਾਰਿਆਂ ਵੱਲੋਂ ਰਲ ਕੇ ਮਿਲਾਇਆ ਜਾਂਦਾ ਹੈ। ਪ੍ਰਬੰਧਕਾਂ ਨੇ ਆਖਿਆ ਕਿ ਉਨ੍ਹਾਂ ਵੱਲੋਂ ਹਰੇਕ ਸਾਲ ਧੀਆਂ ਦਾ ਤਿਉਹਾਰ ਵੱਡੇ ਪੱਧਰ 'ਤੇ ਸ਼ਹਿਰ ਨਿਵਾਸੀਆਂ ਵੱਲੋਂ ਰਲ ਕੇ ਮਨਾਇਆ ਜਾਂਦਾ ਹੈ। ਜਿਸ ਵਿੱਚ ਤੀਆਂ ਦੇ ਤਿਉਹਾਰ ਮੌਕੇ ਧੀਆਂ ਦੇ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਇਕੱਠੀਆਂ ਹੋ ਕੇ ਆਨੰਦ ਮਾਣਦੀਆਂ ਹਨ। </p>

Buy Now on CodeCanyon