<p>ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਸਬਜ਼ੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋ ਰਿਹਾ ਹੈ। ਸੰਗਰੂਰ ਦੇ ਨਜ਼ਦੀਕੀ ਪਿੰਡ ਬਡਰੁੱਖਾਂ ਦੇ ਕਿਸਾਨ ਹਰਦੀਪ ਸਿੰਘ ਵੱਲੋਂ ਲਗਾਈ ਗਈ ਕੱਦੂ ਦੀ ਫ਼ਸਲ ਮੀਂਹ ਕਾਰਨ ਬਰਬਾਦ ਹੋ ਗਈ ਅਤੇ ਕਰੀਬ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਕਿਸਾਨ ਮੁਤਾਬਿਕ ਸਰਕਾਰ ਵੱਲੋਂ ਮਿਲਦੀ ਸਬਸਿਡੀ ਸਿਰਫ ਖਾਸ ਬੰਦਿਆਂ ਨੂੰ ਹੀ ਦਿੱਤੀ ਜਾਂਦੀ ਹੈ ਪਰ ਲੋੜਵੰਦ ਕਿਸਾਨਾਂ ਤੱਕ ਇਹ ਸਕੀਮਾਂ ਪਹੁੰਚਦੀਆਂ ਹੀ ਨਹੀਂ। ਅਸੀਂ ਪਿਛਲੇ 25 ਸਾਲ ਤੋਂ ਵੀ ਜ਼ਿਆਦਾ ਲੰਮੇਂ ਸਮੇਂ ਤੋਂ ਰਿਵਾਇਤੀ ਫਸਲਾਂ ਛੱਡ ਕੇ ਹਰੀਆਂ ਸਬਜ਼ੀਆਂ ਬੀਜ ਰਹੇ ਹਾਂ ਪਰ ਕਿਸੇ ਵੀ ਸਰਕਾਰ ਨੇ ਅੱਜ ਤੱਕ ਸਾਨੂੰ ਇਸ ਉੱਤੇ ਸਬਸਿਡੀ ਨਹੀਂ ਦਿੱਤੀ। </p>