<p>ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਮੁਹਿੰਮ ਹੇਠ ਅੰਮ੍ਰਿਤਸਰ 'ਚ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਡਰੱਗ ਸਮਗਲਰ ਰਾਮ ਸਿੰਘ ਉਰਫ ਲੱਡੂ ਦੀ ਜਾਇਦਾਦ ਉੱਤੇ ਪੀਲਾ ਪੰਜਾ ਚਲਾਇਆ ਗਿਆ। ਇਸ ਮੌਕੇ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੈ ਸਿੰਘ ਨੇ ਦੱਸਿਆ ਕਿ ਅਸੀਂ ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਵਿਖੇ ਪੰਜਾਬ ਸਰਕਾਰ ਵੱਲੋਂ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਤਹਿਤ ਰਾਮ ਸਿੰਘ ਉਰਫ ਲੱਡੂ ਅਤੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਦਾ ਘਰ ਢਾਉਣ ਲਈ ਆਏ ਹਾਂ। ਰਾਮ ਸਿੰਘ ਉੱਤੇ ਐਨਡੀਪੀਐਸ ਐਕਟ ਹੇਠ 3 ਕੇਸ ਦਰਜ ਹਨ ਅਤੇ ਉਹ ਲੁਧਿਆਣਾ ਅਤੇ ਥਾਣਾ ਛੇਹਰਟਾ ਵਿੱਚ ਦਰਜ ਮਾਮਲਿਆਂ 'ਚ ਭਗੌੜਾ ਐਲਾਨਿਆ ਹੋਇਆ ਹੈ।</p>