<p>ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਡਡਵਿੰਡੀ ਦੇ ਅੱਡੇ 'ਤੇ ਬੱਸ 'ਤੇ ਚੜਨ ਲੱਗਿਆਂ ਪੈਰ ਤਿਲਕਣ ਨਾਲ ਇੱਕ ਔਰਤ ਹੇਠਾਂ ਡਿੱਗ ਪਈ ਅਤੇ ਬੱਸ ਦਾ ਟਾਇਰ ਉਸਦੇ ਉੱਪਰ ਚੜ ਗਿਆ। ਜਿਸ ਕਾਰਨ ਉਸਦੀ ਲੱਤ ਟੁੱਟ ਗਈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ। ਜਦਕਿ ਇਸ ਖਤਰਨਾਕ ਹਾਦਸੇ 'ਚ ਜ਼ਖਮੀ ਬਜ਼ੁਰਗ ਮਹਿਲਾ ਨੇ ਜਖਮਾਂ ਦਾ ਤਾਬ ਨਾ ਸਹਾਰਦਿਆਂ ਹੋਇਆਂ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜੇ ਪਾਸੇ ਪਰਿਵਾਰਿਕ ਮੈਂਬਰਾਂ ਵੱਲੋਂ ਬਸ ਚਾਲਕ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਮਾਤਾ ਬਿਲਕੁਲ ਠੀਕ ਠਾਕ ਸੀ ਅਤੇ ਅੱਜ ਸਵੇਰੇ ਉਹ ਆਪਣੇ ਭਰਾ ਦੇ ਰੱਖੜੀ ਬੰਨ੍ਹਣ ਦੇ ਲਈ ਕਪੂਰਥਲਾ ਦੇ ਨੇੜੇ ਪਿੰਡ ਬੂਟਾਂ ਵਿਖੇ ਜਾਨ ਲਈ ਰਵਾਨਾ ਹੋਈ ਸੀ। ਬੱਸ 'ਚ ਚੜਨ ਲੱਗੇ ਆਂ ਡਰਾਈਵਰ ਅਤੇ ਕੰਡਕਟਰ ਦੀ ਅਣਗਹਿਲੀ ਕਾਰਨ ਉਸ ਨਾਲ ਹਾਦਸਾ ਵਾਪਰਿਆ। ਜਿਸ ਤੋਂ ਬਾਅਦ ਰਾਹਗੀਰਾਂ ਤੇ ਪੁਲਿਸ ਪਾਰਟੀ ਦੀ ਮਦਦ ਦੇ ਨਾਲ ਉਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ। ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। </p>