Surprise Me!

ਇਮੀਗ੍ਰੇਸ਼ਨ ਸੈਂਟਰ ਦੇ ਮਾਲਕ 'ਤੇ ਚੱਲੀ ਗੋਲੀ ਦਾ ਮਾਮਲਾ ਨਿਕਲਿਆ ਫਰਜ਼ੀ, ਖੁਦ ਰਚੀ ਸੀ ਝੂਠੀ ਸਾਜਿਸ਼

2025-08-08 20 Dailymotion

<p>ਫਿਰੋਜ਼ਪੁਰ: ਪੈਸੇ ਪਿੱਛੇ ਇਨਸਾਨ ਕੀ ਕੁਝ ਨਹੀਂ ਕਰ ਜਾਂਦਾ ਐਸਾ ਹੀ ਇਕ ਮਾਮਲਾ ਫਿਰੋਜ਼ਪੁਰ ਵਿੱਚ ਸਾਹਮਣੇ ਆਇਆ ਹੈ। ਬੀਤੇ ਦਿਨੀਂ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਵੱਲੋਂ ਸ਼ਹਿਰ ਵਿੱਚ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਗਈ ਕਿ ਉਸ ਉੱਪਰ ਦੋ ਨਕਾਬ ਪੋਸ਼ਾਂ ਨੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਹੈ ਅਤੇ ਉਸਨੂੰ ਜਾਨੋਂ-ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਸਾਰੀ ਜਿਲ੍ਹੇ ਦੀ ਪੁਲਿਸ ਸਮੇਤ ਐਸਐਸਪੀ ਭੁਪਿੰਦਰ ਸਿੰਘ ਮੌਕੇ 'ਤੇ ਪਹੁੰਚ ਜਾਂਦੇ ਹਨ ਅਤੇ ਜਾਂਚ ਸ਼ੁਰੂ ਕਰ ਦਿੰਦੇ ਹਨ। ਹੁਣ ਇਹ ਜਾਂਚ ਤੋਂ ਬਾਅਦ ਇਹ ਸਾਹਮਣੇ ਨਿਕਲਿਆ ਹੈ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਟਰੈਵਲ ਏਜੰਟ ਨੇ ਖੁਦ ਨੂੰ ਗੋਲੀ ਮਾਰ ਕੇ ਝੂਠੀ ਕਹਾਣੀ ਬਣਾਈ ਸੀ। ਇਸ ਝੂਠੀ ਕਹਾਣੀ ਤੋਂ ਪਰਦਾਫਾਸ਼ ਫਿਰੋਜ਼ਪੁਰ ਪੁਲਿਸ ਨੇ ਕੀਤਾ ਹੈ।</p>

Buy Now on CodeCanyon