<p>ਅੰਮ੍ਰਿਤਸਰ: ਹਾਲ ਹੀ ਵਿੱਚ ਰਿਲੀਜ਼ ਹੋਈ ਹਿੰਦੀ ਫਿਲਮ 'ਜ਼ੋਰਾ' ਦੀ ਅਦਾਕਾਰਾ ਦਿਲਰਾਜ ਉਦੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ। ਜਿੱਥੇ ਉਹਨਾਂ ਨੇ ਆਪਣੀ ਫਿਲਮ 'ਜ਼ੋਰਾ' ਲਈ ਚੜਦੀਕਲਾ ਦੀ ਅਰਦਾਸ ਕੀਤੀ। ਇਸ ਮੌਕੇ ਮੀਡੀਆ ਦੇ ਰੂਬਰੂ ਹੁੰਦਿਆਂ ਅਦਾਕਾਰਾ ਦਿਲਰਾਜ ਉਦੈ ਨੇ ਦੱਸਿਆ ਕਿ ਉਨ੍ਹਾਂ ਦੀ ਫਿਲਮ 'ਜ਼ੋਰਾ' ਰਿਲੀਜ਼ ਹੋਣ ਜਾ ਰਹੀ ਹੈ, ਜੋ ਕਿ ਪੂਰੇ ਸਸਪੈਂਸ ਨਾਲ ਭਰੀ ਹੈ। ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਨਾਲ ਤਾਲੁਕ ਰੱਖਦੀ ਹੈ ਇਹ ਹੋਣਹਾਰ ਅਦਾਕਾਰਾ, ਜਿਸ ਵੱਲੋਂ ਹੁਣ ਤੱਕ ਕੀਤੇ ਫਿਲਮ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਬੱਲੇ ਓ ਚਾਲਾਕ ਸੱਜਣਾ', 'ਆਸੀਸ', 'ਮੰਜੇ ਬਿਸਤਰੇ', 'ਬਾਗੀ ਦੀ ਧੀ', 'ਮਜਾਜਣ' ਅਤੇ 'ਲਾਵਾਂ ਫੇਰੇ' ਆਦਿ ਸ਼ੁਮਾਰ ਰਹੀਆਂ ਹਨ।</p>