<p>ਫਿਰੋਜ਼ਪੁਰ: ਹਰੀਕੇ ਹੈੱਡ ਤੋਂ ਪਾਣੀ ਛੱਡਣ ਨਾਲ ਹੁਸੈਨੀਵਾਲਾ ਹੈਡ ਦੇ ਵਿੱਚ ਆਉਂਦੇ ਪਿੰਡਾ ਵਿੱਚ ਹੜ ਦਾ ਖ਼ਤਰਾ ਵਧੀਆ ਹੋਇਆ ਹੈ। ਜਿਸ ਕਾਰਨ 17 ਪਿੰਡਾਂ ਦਿਆਂ 11 ਪੰਚਾਇਤਾਂ ਨੇ ਰਾਜਨੀਤਿਕ ਲੋਕਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਪਿੰਡ ਵਾਸੀਆਂ ਦਾ ਕਿਹਾ 2023 ਹੜਾਂ ਦਾ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ। ਹਰ ਇੱਕ ਸੂਬੇ ਦਾ ਆਗੂ ਆਪਣੇ ਖੇਤਰ ਨੂੰ ਬਚਾਉਣ ਲਈ ਤੁਲਿਆ ਹੋਇਆ ਹੈ। ਹਰੀਕੇ ਹੈਡ ਤੋਂ ਵਿਧਾਇਕ ਨਰੇਸ਼ ਕਟਾਰੀਆ ਪਾਣੀ ਹਰੀਕੇ ਨੂੰ ਛੱਡਣ ਲਈ ਅਫਸਰਾਂ 'ਤੇ ਦਬਾਅ ਪਾ ਰਹੇ ਹਨ ਅਤੇ ਸਾਂਸਦ ਸ਼ੇਰ ਸਿੰਘ ਘੁਬਾਇਆ ਅਤੇ ਵਿਧਾਇਕ ਗੋਲਡੀ ਕੰਬੋਜ਼ ਅਧਿਕਾਰੀਆਂ 'ਤੇ ਹੁਸੈਨੀਵਾਲਾ ਹੈੱਡ ਤੋਂ ਪਾਣੀ ਨਾ ਛੱਡਣ ਦਾ ਦਬਾਅ ਪਾ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਪਾਣੀ ਦਾ ਪੱਧਰ ਵਧਣ ਨਾਲ 100 ਏਕੜ ਦੇ ਕਰੀਬ ਪਾਣੀ ਫਸਲਾਂ ਵਿੱਚ ਵੜ ਗਿਆ ਹੈ। ਜ਼ਿੰਦਗੀ ਅਤੇ ਮੌਤ ਨਾਲ ਖੇਡ ਕੇ ਕਾਲੂ ਵਾਲਾ ਪਿੰਡ ਦੇ ਲੋਕ ਬੇੜੀ ਵਿੱਚ ਬੈਠ ਕੇ ਦਰਿਆ ਪਾਰ ਕਰ ਰਹੇ ਹਨ। </p>