<p>ਪਠਾਨਕੋਟ: ਪੰਜਾਬ-ਹਿਮਾਚਲ ਸਰਹੱਦ 'ਤੇ ਹਿਮਾਚਲ ਵਾਲੇ ਪਾਸੇ ਅਸਮਾਨ ਵਿੱਚ ਇੱਕ ਸ਼ੱਕੀ ਵਸਤੂ ਉੱਡਦੀ ਦੇਖੀ ਗਈ। ਇਸ ਤੋਂ ਬਾਅਦ ਪੰਜਾਬ ਪੁਲਿਸ ਅਲਰਟ ਹੋ ਗਈ ਅਤੇ ਹਿਮਾਚਲ ਪੁਲਿਸ ਨੇ ਵੀ ਆਪਣੇ ਖੇਤਰ ਵਿੱਚ ਚੈਕਿੰਗ ਮੁਹਿੰਮ ਚਲਾਈ। ਪੰਜਾਬ ਪੁਲਿਸ ਨੇ ਪਠਾਨਕੋਟ, ਹਰਿਆਲ ਅਤੇ ਚੱਕੀ ਪੁਲ ਦੀ ਪੰਜਾਬ-ਹਿਮਾਚਲ ਸਰਹੱਦ 'ਤੇ ਚੈਕਿੰਗ ਮੁਹਿੰਮ ਚਲਾਈ ਅਤੇ ਉੱਥੋਂ ਲੰਘਣ ਵਾਲੇ ਹਰ ਵਾਹਨ ਦੀ ਜਾਂਚ ਕੀਤੀ। ਜਿਸ ਜਗ੍ਹਾ 'ਤੇ ਅਸਮਾਨ ਵਿੱਚ ਸ਼ੱਕੀ ਵਸਤੂ ਦਿਖਾਈ ਦਿੱਤੀ। ਪੰਜਾਬ ਅਤੇ ਹਿਮਾਚਲ ਦੋਵਾਂ ਦੀ ਪੁਲਿਸ ਵੱਲੋਂ ਇੱਕ ਸਰਚ ਮੁਹਿੰਮ ਵੀ ਚਲਾਈ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅਸਮਾਨ ਵਿੱਚ ਦਿਖਾਈ ਦੇਣ ਵਾਲੀ ਸ਼ੱਕੀ ਵਸਤੂ ਨੇ ਜ਼ਮੀਨ 'ਤੇ ਕੀ ਕੁੱਝ ਸੁੱਟਿਆ ਜਾ ਨਹੀਂ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਸ਼ੱਕੀ ਵਸਤੂ ਕੀ ਸੀ ਅਤੇ ਇਸ ਦੇ ਨਾਲ ਕੀ ਆਇਆ।</p>
