Surprise Me!

ਘਰ ਵਿੱਚ ਕੰਮ ਕਰਨ ਵਾਲੀ ਹੀ ਕਰ ਗਈ ਕਰੋੜਾਂ ਦੇ ਗਹਿਣਿਆਂ 'ਤੇ ਹੱਥ ਸਾਫ਼, ਪੁਲਿਸ ਨੇ ਕੀਤਾ ਕਾਬੂ

2025-08-14 2 Dailymotion

<p>ਬਠਿੰਡਾ: ਮਈ ਮਹੀਨੇ 'ਚ ਬਠਿੰਡਾ ਦੇ ਪਾਸ਼ ਇਲਾਕੇ ਸ਼ਾਂਤ ਨਗਰ ਵਿੱਚ ਇੱਕ ਅਧਿਆਪਕਾ ਦੇ ਕਰੀਬ ਇੱਕ ਕਰੋੜ ਦੇ ਗਹਿਣੇ ਚੋਰੀ ਕਰਨ ਵਾਲੀ ਨੌਕਰਾਣੀ ਨੂੰ ਉਸ ਦੇ ਪਤੀ ਅਤੇ ਸਾਥੀਆਂ ਸਣੇ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਮਾਮਲੇ ਵਿੱਚ ਤਿੰਨ ਹੋਰ ਲੋਕਾਂ ਦੀ ਤਲਾਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ 'ਅਧਿਆਪਕਾ ਚਰਨਜੀਤ ਕੌਰ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਉਨ੍ਹਾਂ ਵੱਲੋਂ ਆਪਣੇ ਘਰ ਦੇ ਕੰਮ ਕਾਰ ਲਈ ਰਤਨੀ ਦੇਵੀ ਪਤਨੀ ਰੌਸ਼ਨ ਕੁਮਾਰ ਨੂੰ ਕੰਮ 'ਤੇ ਰੱਖਿਆ ਸੀ, ਜੋ ਕਿ ਜਿਲ੍ਹਾ ਦਰਬੰਗਾ, ਬਿਹਾਰ ਦੇ ਰਹਿਣ ਵਾਲੇ ਸਨ। ਸਾਡੇ ਘਰ ਵਿੱਚ ਇੱਕ ਮੈਰਿਜ ਫੰਕਸ਼ਨ ਸੀ ਜਿਸ ਕਾਰਨ ਬੈਂਕ 'ਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਕੱਢਵਾ ਕੇ ਰੱਖੇ ਸਨ। ਇਸ ਦੌਰਾਨ ਹੀ <i>ਰਤਨੀ ਦੇਵੀ ਵੱਲੋਂ ਉਨਾਂ ਦੇ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਕੰਮ ਵਾਲੀ ਨੈ 78 ਤੋਲੇ ਸੋਨੇ ਅਤੇ ਕਰੀਬ ਇੱਕ ਕਿੱਲੋ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪੰਜਾਬ ਅਤੇ ਬਿਹਾਰ ਪੁਲਿਸ ਵੱਲੋਂ ਮਾਮਲੇ 'ਚ ਮਿਲ ਕੇ ਕੀਤੀ ਕਾਰਵਾਈ ਦੌਰਾਨ ਹੁਣ ਤੱਕ ਪਤੀ ਪਤਨੀ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਚੋਰੀ ਦਾ ਕੁਝ ਸਮਾਨ ਤੇ ਨਕਦੀ ਮਿਲੀ ਹੈ।ਫਿਲਹਾਲ ਹੋਰ ਜਾਂਚ ਜਾਰੀ ਹੈ। </i></p>

Buy Now on CodeCanyon